ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਗਵਾੜਾ ਸ਼ਹਿਰ ਦੇ ਹਰਗੋਬਿੰਦ ਨਗਰ ਤੋਂ ਜੋ ਕਿ ਹਾਰਟ ਆਫ ਸਿਟੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਜਿੱਥੇ ਲੁਟੇਰਿਆਂ ਵੱਲੋਂ ਸੇਠੀ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਹਰਗੋਬਿੰਦ ਨਗਰ ਵਿਖੇ ਹੀ ਸਥਿਤ ਬੰਸਲ ਮੈਡੀਕਲ ਸਟੋਰ ਨੂੰ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਤੇ ਅੱਜ ਕੁਝ ਦਿਨ ਬਾਅਦ ਫਿਰ ਦੁਬਾਰਾ ਲੁਟੇਰਿਆਂ ਵੱਲੋਂ ਹਰਗੋਬਿੰਦ ਨਗਰ ਵਿਖੇ ਸਥਿਤ ਸੇਠੀ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਾਣਕਾਰੀ ਮੁਤਾਬਿਕ ਸੇਠੀ ਸੇਠੀ ਮੈਡੀਕਲ ਤੋਂ ਕੁਝ ਕਦਮ ਦੀ ਦੂਰੀ ਤੇ ਹੀ ਪੁਲਿਸ ਦਾ ਨਾਕਾ ਲੱਗਾ ਰਹਿੰਦਾ ਹੈ। ਤੇ ਲੁਟੇਰੇ ਸ਼ਰੇਆਮ ਪੁਲਿਸ ਨੂੰ ਚੈਲੇੰਜ ਕਰਕੇ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਹਨ ਇਹਨਾਂ ਵਾਰਦਾਤਾਂ ਤੋਂ ਇਦਾਂ ਲੱਗਦਾ ਹੈ ਕਿ ਲੁਟੇਰਿਆਂ ਦੀ ਪਹਿਲੀ ਪਸੰਦ ਮੈਡੀਕਲ ਸਟੋਰ ਹਨ ਚਾਹੇ ਉਹ ਬੰਸਲ ਮੈਡੀਕਲ ਸਟੋਰ ਹੋਵੇ ਚਾਹੇ ਸੇਠੀ ਮੈਡੀਕਲ ਸਟੋਰ ਲੁਟੇਰੇ ਸ਼ਰੇਆਮ ਹੀ ਸ਼ਹਿਰ ਅੰਦਰ ਦੁਕਾਨਾਂ ਤੇ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਰੇਆਮ ਹੀ ਪੁਲਿਸ ਨੂੰ ਚੇਤਾਵਨੀ ਦੇ ਕੇ ਫਰਾਰ ਹੋ ਜਾਂਦੇ ਹਨ। ਇਹਨਾਂ ਵਾਰਦਾਤਾਂ ਤੇ ਨਕੇਲ ਪਾਉਣ ਦੇ ਸਬੰਧ ਵਿੱਚ ਕੁਝ ਦਿਨ ਪਹਿਲਾਂ ਫਗਵਾੜਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਅਗਰਵਾਲ ਅਤੇ ਸਮੂਹ ਮੈਂਬਰ ਐਸਪੀ ਮੈਡਮ ਰੁਪਿੰਦਰ ਕੌਰ ਭੱਟੀ ਨੂੰ ਵੀ ਇਹੋ ਜਿਹੇ ਲੁਟੇਰਿਆਂ ਨੂੰ ਕਾਬੂ ਕਰਕੇ ਓਹਨਾ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਸ਼ਹਿਰ ਦਾ ਹਰ ਇੱਕ ਦੁਕਾਨਦਾਰ ਹਰ ਇੱਕ ਵਪਾਰੀ ਬਿਨਾਂ ਕਿਸੇ ਡਰ ਪਏ ਤੋਂ ਆਪਣਾ ਕਾਰੋਬਾਰ ਕਰ ਸਕੇ