ਸਕੂਲੀ ਵਿਦਿਆਰਥੀਆਂ ਦੇ ਕੜੇ ਲੁਹਾਉਣ ਵਾਲੀ ਪ੍ਰਿੰਸੀਪਲ ਤੇ ਕਲਰਕ ਨੌਕਰੀ ਤੋਂ ਬਰਖ਼ਾਸਤ

ਅੰਮ੍ਰਿਤਸਰ ਮਾਰਗ ’ਤੇ ਸਥਿਤ ਸੀਜੇਐੱਸ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਦੇ ਕੜੇ ਲੁਹਾਉਣ ਦਾ ਫ਼ੁਰਮਾਨ ਜਾਰੀ ਕਰਨ ਵਾਲੀ ਪ੍ਰਿੰਸੀਪਲ ਅਤੇ ਕਲਰਕ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕਿ ਜਦੋਂ ਸਿੱਖ ਤਾਲਮੇਲ ਕਮੇਟੀ ਅਤੇ ਹੋਰ ਆਗੂਆਂ ਉਨ੍ਹਾਂ ਨਾਲ ਗੱਲਬਾਤ ਕਰਨ ਗਏ ਤਾਂ ਪ੍ਰਿੰਸੀਪਲ ਤੇ ਕਲਰਕ ਨੇ ਉਨ੍ਹਾਂ ਨਾਲ ਕਥਿਤ ਬਦਤਮੀਜ਼ੀ ਵੀ ਕੀਤੀ। ਇਸ ਮਗਰੋਂ ਸਕੂਲ ਮੈਨੇਜਮੈਂਟ ਕਮੇਟੀ ਨੇ ਪ੍ਰਿੰਸੀਪਲ ਅਤੇ ਕਲਰਕ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ। ਮੈਨੇਜਮੈਂਟ ਨੇ ਜਥੇਬੰਦੀਆਂ ਦੇ ਆਗੂਆਂ ਕੋਲੋਂ ਮੁਆਫ਼ੀ ਵੀ ਮੰਗ ਲਈ ਹੈ। ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦੇਣ ਉਪਰੰਤ ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮਾਮਲਾ ਪੁਲਿਸ ਤੱਕ ਪਹੁੰਚਣ ’ਤੇ ਪ੍ਰਿੰਸੀਪਲ ਨੇ ਖ਼ੁਦ ਕੜੇ ਪਵਾ ਕੇ ਗਲਤੀ ਮੰਨਦਿਆਂ ਹੋਇਆਂ ਮੁਆਫ਼ੀ ਮੰਗੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਵੀ ਵਿਦਿਆਰਥੀ ਕੜਾ ਪਾ ਕੇ ਸਕੂਲ ਆਉਂਦਾ ਸੀ ਉਸ ਦੇ ਜ਼ਬਰਦਸਤੀ ਕੜੇ ਉਤਰਵਾ ਲਏ ਜਾਂਦੇ ਸੀ।

Leave a Reply

Your email address will not be published. Required fields are marked *