ਮਾਮਲਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਅਹਿਰਾਣਾ ਕਲਾਂ ਤੋਂ ਹੈ ਜਿੱਥੇ ਕਿ ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਪਿਉ-ਪੁੱਤ ਵੱਲੋਂ ਵੀਰਵਾਰ ਰਾਤ ਆਪਣੇ ਸ਼ਰੀਕੇ ‘ਚ ਲੱਗਦੇ ਚਚੇਰੇ ਭਰਾ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਸ ਨੂੰ ਹਸਪਤਾਲ ਲਿਆਂਦਿਆਂ ਉਸ ਦੀ ਰਸਤੇ ‘ਚ ਹੀ ਮੌਤ ਹੋ ਗਈ । ਮਰਨ ਵਾਲੇ ਦੀ ਪਛਾਣ ਹਰਭਜਨ ਸਿੰਘ ਉਰਫ ਬੱਗਾ ਵਜੋਂ ਹੋਈ ਹੈ। ਇਸ ਲੜਾਈ ਵਿੱਚ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦੀ ਪਛਾਣ ਬਿੱਲਾ ਵਜੋਂ ਹੋਈ ਹੈ ਜੋ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ