ਫਾਜ਼ਿਲਕਾ-ਫਿਰੋਜ਼ਪੁਰ ਫਲਾਈਓਵਰ ਨੇੜੇ ਵਾਪਰਿਆ ਸੜਕ ਹਾਦਸਾ, ਜਿਮ ਤੋਂ ਵਾਪਸ ਘਰ ਜਾ ਰਹੇ ਨੌਜਵਾਨ ਦੀ ਮੌਤ

ਫਾਜ਼ਿਲਕਾ-ਫਿਰੋਜ਼ਪੁਰ ਫਲਾਈਓਵਰ ਨੇੜੇ ਸੜਕ ਹਾਦਸੇ ਦੌਰਾਨ ਟਰੈਕਟਰ ਟਰਾਲੀ ਨਾਲ ਟਕਰਾਉਣ ਨਾਲ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਂ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦਿਆਂ ਗਗਨਦੀਪ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਉਸ ਦੇ ਪਰਿਵਾਰਕ ਸਬੰਧ ਹਨ। ਮ੍ਰਿਤਕ ਦਾ ਨਾਮ ਅੰਕੁਸ਼ ਕੁਮਾਰ (18) ਜੋ ਕਿ ਪਿੰਡ ਰਾਣਾ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਫਾਜ਼ਿਲਕਾ ਵਿੱਚ ਇੱਕ ਨਿੱਜੀ ਪੈਲੇਸ ਵਿੱਚ ਮੈਨੇਜਰ ਵਜੋਂ ਕੰਮ ਕਰਦੇ ਹਨ। ਕੱਲ੍ਹ ਦੇਰ ਸ਼ਾਮ ਉਹ ਜਿੰਮ ਜਾਣ ਤੋਂ ਬਾਅਦ ਮੋਟਰ ਸਾਈਕਲ ‘ਤੇ ਵਾਪਸ ਆਪਣੇ ਪਿੰਡ ਆ ਰਿਹਾ ਸੀ। ਜਦੋਂ ਉਹ ਫ਼ਿਰੋਜ਼ਪੁਰ ਹਾਈਵੇਅ ’ਤੇ ਫਲਾਈਓਵਰ ਨੇੜੇ ਪੁੱਜੇ ਤਾਂ ਇਹ ਟਰੈਕਟਰ ਟਰਾਲੀ ਨਾਲ ਉਨ੍ਹਾਂ ਦੀ ਟੱਕਰ ਹੋ ਗਈ।ਐਕਸੀਡੈਂਟ ਦੌਰਾਨ ਨੌਜਵਾਨ ਅੰਕੁਸ਼ ਕੁਮਾਰ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਮੋਹਿਤ ਜ਼ਖਮੀ ਹੋ ਗਿਆ। ਮ੍ਰਿਤਕ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਅੰਕੁਸ਼ ਨਸ਼ੇ ਤੋਂ ਦੂਰ ਸੀ ਅਤੇ ਸੀ ਜਿਮ ਕਰਕੇ ਚੰਗੀ ਬਾਡੀ ਬਣਾ ਰਿਹਾ ਸੀ। ਉਹ ਵਿਦੇਸ਼ ਵੀ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰ ਇਸ ਹਾਦਸੇ ਨੇ ਉਨ੍ਹਾਂ ਦੇ ਰੋਂਗਟੇ ਖੜੇ ਕਰ ਦਿੱਤੇ ਹਨ। ਦੂਜੇ ਪਾਸੇ ਮੌਕੇ ’ਤੇ ਮੌਜੂਦ ਚਸ਼ਮਦੀਦ ਰਾਜੀਵ ਨਾਗਪਾਲ ਅਤੇ ਲਖਬੀਰ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਫਿਲਹਾਲ ਟਰੈਕਟਰ ਟਰਾਲੀ ਨੂੰ ਥਾਣੇ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਐਂਬੂਲੈਂਸ ਬੁਲਾਈ ਗਈ। ਜਦੋਂ 15-20 ਮਿੰਟ ਤੱਕ ਐਂਬੂਲੈਂਸ ਨਾ ਪੁੱਜੀ ਤਾਂ ਜ਼ਖਮੀ ਦੀ ਹਾਲਤ ਵਿਗੜਦੀ ਦੇਖ ਕੇ ਉਹ ਉਸ ਨੂੰ ਬਾਈਕ ‘ਤੇ ਬਿਠਾ ਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਮੌਤ ਤੋਂ ਬਾਅਦ ਮਾਤਾ-ਪਿਤਾ ਅਤੇ ਉਸ ਦੀ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ। ਜ਼ਖਮੀ ਨੌਜਵਾਨ ਮੋਹਿਤ ਦਾ ਕਹਿਣਾ ਹੈ ਕਿ ਮ੍ਰਿਤਕ ਅੰਕੁਸ਼ ਨੇ ਘਰ ਪਰਤਣ ਤੋਂ ਪਹਿਲਾਂ ਆਪਣੇ ਪਿਤਾ ਲਈ ਕੱਪੜੇ ਅਤੇ ਮਾਂ ਲਈ ਜੁੱਤੀ ਖਰੀਦੀ ਸੀ। ਇਹ ਦੋਵੇਂ ਮਾਤਾ-ਪਿਤਾ ਲਈ ਲੈਕੇ ਜਾ ਰਹੇ ਸਨ ਕਿ ਰਸਤੇ ‘ਚ ਹਾਦਸਾ ਹੋ ਗਿਆ। ਜਿਸ ਦੌਰਾਨ ਅੰਕੁਸ਼ ਦੀ ਮੌਤ ਹੋ ਗਈ।

Leave a Reply

Your email address will not be published. Required fields are marked *