ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂ.ਪੀ. ਰੋਡਵੇਜ਼ ਬੱਸ ਅਤੇ ਪ੍ਰਾਈਵੇਟ ਸਲਿਪਰ ਬੱਸ ਵਿਚ ਅੰਬੇਡਕਰ ਚੌਂਕ ਦੇ ਉਪਰ ਫਲਾਈ ਓਵਰ ਤੇ ਇਹ ਹਾਦਸਾ ਵਾਪਰਿਆ, ਜਿੱਥੇ ਦੋਵੇਂ ਬੱਸਾਂ ਦੀ ਆਪਸੀ ਟੱਕਰ ਕਾਰਨ ਹੜਕੰਪ ਮਚ ਗਿਆ। ਯੂ.ਪੀ. ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ, ਤੇ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ। ਦੁਰਘਟਨਾ ਦੇ ਕਾਰਨ ਬੱਸ ਹਾਈਵੇ ਫਲਾਈਓਵਰ ‘ਤੇ ਲੰਮਕ ਰਹੀ। ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ,ਪਰ ਦੋਵੇਂ ਬੱਸਾਂ ਨੂੰ ਕਾਫ਼ੀ ਨੁਕਸਾਨ ਹੋਇਆ। ਹਾਦਸੇ ਤੋਂ ਬਾਅਦ ਟ੍ਰੈਫ਼ਿਕ ਵਿੱਚ ਰੁਕਾਵਟ ਆਈ, ਪਰ ਮੌਕੇ ਤੇ ਪ੍ਰਸ਼ਾਸਨ ਨੇ ਪਹੁੰਚ ਕੇ ਟ੍ਰੈਫਿਕ ਸ਼ੁਰੂ ਕਰਵਾ ਦਿੱਤਾ।