ਅਮਰੀਕਾ : ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਟੱਕਰ ‘ਚ 67 ਲੋਕਾਂ ਦੀ ਮੌਤ, PM ਮੋਦੀ ਨੇ ਜਤਾਇਆ ਦੁੱਖ

ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਚ ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਟੱਕਰ ਹੋ ਗਈ। ਇਸ ਵਿਚ 67 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸਾਰਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕ੍ਰੈਸ਼ ਦੇ ਬਾਅਦ ਦੋਵੇਂ ਪੋਟੋਮੈਕ ਨਦੀ ਵਿਚ ਡਿੱਗ ਗਏ ਸਨ। ਯਾਤਰੀ ਜਹਾਜ਼ ਵਿਚ 4 ਕਰੂ ਮੈਂਬਰ ਸਣੇ 64 ਤੇ ਹੈਲੀਕਾਪਟਰ ਵਿਚ 3 ਲੋਕ ਸਵਾਰ ਸਨ। ਹੁਣ ਤੱਕ 40 ਦੇਹਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਹਾਦਸੇ ਦੇ ਬਾਅਦ ਅਮਰੀਕੀ ਏਅਰਲਾਈਨਸ ਦਾ ਪਲੇਨ ਪੋਟੋਮੈਕ ਨਦੀ ਵਿਚ ਤਿੰਨ ਟੁਕੜਿਆਂ ਵਿਚ ਪਿਆ ਮਿਲਿਆ। ਪਲੇਨ ਤੇ ਹੈਲੀਕਾਪਟਰ ਦੋਵਾਂ ਦੇ ਫਲਾਈਟ ਡੇਟਾ ਰਿਕਾਰਡਰ ਮਿਲ ਗਏ ਹਨ। PM ਮੋਦੀ ਨੇ ਵਾਸ਼ਿੰਗਟਨ ’ਚ ਵਾਪਰੇ ਜਹਾਜ਼ ਹਾਦਸੇ ’ਤੇ ਪ੍ਰਗਟਾਇਆ ਦੁੱਖ ਹੈ। ਉਨ੍ਹਾਂ ਕਿਹਾਕਿ ਹਾ.ਦ/ਸੇ ‘ਚ ਲੋਕਾਂ ਦੀ ਜਾਨ ਜਾਣ ਨਾਲ ਬਹੁਤ ਦੁੱਖ ਹੋਇਆ ਹੈ। ਪੀੜਤਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਦਿਲੋਂ ਹਮਦਰਦੀ ਅਸੀਂ ਅਮਰੀਕਾ ਦੇ ਲੋਕਾਂ ਨਾਲ ਇੱਕਜੁੱਟਤਾ ਨਾਲ ਖੜ੍ਹੇ ਹਾਂ” ਵਾਸ਼ਿੰਗਟਨ ਦੇ ਫਾਇਰ ਡਿਪਾਰਟਮੈਂਟ ਦੇ ਮੁਖੀ ਜਾਨ ਡੋਨੇਲੀ ਨੇ ਦੱਸਿਆ ਕਿ ਪਾਣੀ ਵਿਚ ਸਰਚ ਤੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਪਾਣੀ ਕਾਫੀ ਡੂੰਘਾ ਹੈ। ਇਸ ਨਾਲ ਗੋਤਾਖੋਰਾ ਨੂੰ ਗੋਤਾ ਲਗਾਉਣ ਵਿਚ ਮੁਸ਼ਕਲ ਆ ਰਹੀ ਹੈ। ਰੈਸਕਿਊ ਵਿਚ ਕਈ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਘਟਨਾ ਰੋਨਾਲਡ ਰੀਗਨ ਏਅਰਪੋਰਟ ਕੋਲ ਹੋਈ। ਹਾਦਸੇ ਦੇ ਬਾਅਦ ਏਅਰਪੋਰਟ ‘ਤੇ ਸਾਰੀਆਂ ਉਡਾਣਾਂ ਤੇ ਲੈਂਡਿੰਗ ਰੋਕ ਦਿੱਤੀ ਗਈ ਹੈ। ਹਾਦਸਾ ਯੂਐੱਸ ਏਅਰਲਾਈਨਸ ਜੈੱਟ ਤੇ ਸੈਨਾ ਦੇ ਬਲੈਕ ਹਾਕ ਹੈਲੀਕਾਪਟਰ ਵਿਚ ਹੋਇਆ। ਅਮਰੀਕਨ ਏਅਰਲਾਈਨਸ ਦਾ ਜੈੱਟ ਕੰਸਾਸ ਤੋਂ ਵਾਸ਼ਿੰਗਟਨ ਆ ਰਿਹਾ ਸੀ।

Leave a Reply

Your email address will not be published. Required fields are marked *