ਨਵੀਂ ਦਿੱਲੀ, 23 ਜੂਨ – ਭਾਰਤ ‘ਚ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਵਾਇਰਸ ਦੇ ਡੈਲਟਾ ਵੈਰੀਐਂਟ ਨੇ ਤਬਾਹੀ ਮਚਾਈ ਸੀ ਤੇ ਹੁਣ ਇਸ ਦੇ ਡੈਲਟਾ ਪਲੱਸ ਵੈਰੀਐਂਟ ਦਾ ਡਰ ਸਾਉਣ ਲੱਗਾ ਹੈ।ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੇਸ਼ ਵਿਚ ਕੋਰੋਨਾ ਦੀ ਤੀਸਰੀ ਲਹਿਰ ਇਸ ਵੈਰੀਐਂਟ ਦੇ ਚੱਲਦਿਆਂ ਆ ਸਕਦੀ ਹੈ। ਹੁਣ ਤੱਕ ਦੇਸ਼ ਭਰ ਵਿਚ ਭਾਰਤ ‘ਚ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੇ 40 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।ਸਭ ਤੋਂ ਵੱਧ 21 ਮਾਮਲੇ ਮਹਾਂਰਾਸ਼ਟਰ ‘ਚ ਪਾਏ ਗਏ ਹਨ।