ਬੱਸ ਦੇ ਟਰਾਲੇ ਨਾਲ ਟਕਰਾਉਣ ਕਾਰਨ 2 ਮੌਤਾਂ

ਲੁਧਿਆਣਾ, 23 ਜੂਨ – ਲੁਧਿਆਣਾ-ਖੰਨਾ ਮੁੱਖ ਜੀ.ਟੀ ਰੋਡ ‘ਤੇ ਬੱਸ ਵੱਲੋਂ ਟਰਾਲੇ ਨੂੰ ਪਿਛਿਓ ਟੱਕਰ ਮਾਰੇ ਜਾਣ ‘ਤੇ 2 ਲੋਕਾਂ ਦੀ ਮੌਤ ਹੋ ਗਈ ਜਦਕਿ 4 ਜਖਮੀਂ ਹੋ ਗਏ।ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਯੂ.ਪੀ ਬਿਹਾਰ ਤੋਂ ਸਵਾਰੀਆਂ ਲੈ ਕੇ ਬੱਸ ਲੁਧਿਆਣਾ ਵੱਲ ਨੂੰ ਜਾ ਰਹੀ ਸੀ ਕਿ ਖੰਨਾ ਵਿਖੇ ਮਾਰਕਫੈੱਡ ਦੇ ਸਾਹਮਣੇ ਬੱਸ ਨੇ ਸਰੀਏ ਨਾਲ ਭਰੇ ਟਰਾਲੇ ਨੂੰ ਪਿਛਿਓ ਟੱਕਰ ਮਾਰ ਦਿੱਤੀ। ਹਾਦਸਾ ਹੋਣ ਸਮੇਂ ਬੱਸ ਦੀ ਰਫਤਾਰ ਇੰਨੀ ਕੁ ਤੇਜ਼ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰਾਂ ਨੁਕਸਾਨਿਆ ਗਿਆ।

Leave a Reply

Your email address will not be published. Required fields are marked *