ਗੜ੍ਹਸ਼ੰਕਰ-ਨੰਗਲ ਰੋਡ ’ਤੇ ਪਲਟਿਆ ਛੋਟਾ ਹਾਥੀ

ਹੁਸ਼ਿਆਰਪੁਰ ਦੇ ਹਲਕੇ ਗੜ੍ਹਸ਼ੰਕਰ ਦੇ ਪਿੰਡ ਸ਼ਾਹਕੋਟ ਨਜ਼ਦੀਕ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਇਹ ਹਾਦਸਾ ਟਾਟਾ 407 ਗੱਡੀ ਦੇ ਪਲਟਣ ਕਾਰਨ ਹੋਇਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਸੂਬੇ ਤੋਂ ਆ ਰਹੀ ਸਰਧਾਲੂਆਂ ਨਾਲ ਭਰੀ ਗੱਡੀ ਗੜਸ਼ੰਕਰ ਦੇ ਨਜਦੀਕ ਜਦੋਂ ਪਹੁੰਚੀ ਤਾਂ ਉੱਥੇ ਉਹ ਪਲਟ ਜਾਂਦੀ ਹੈ। ਜਿਸ ਕਾਰਨ ਗੱਡੀ ਵਿਚ ਸਵਾਰ 25-30 ਸਰਧਾਲੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਨਜ਼ਦੀਕ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਹ ਸਰਧਾਲੂ ਵੱਖ-ਵੱਖ ਧਾਰਮਕ ਸਥਾਨਾਂ ਦੀ ਯਾਤਰਾ ਕਰਨ ਲਈ ਜਾ ਰਹੇ ਸਨ। ਜਦੋਂ ਇਹ ਗੜਸ਼ੰਕਰ ਦੇ ਸਾਹਕੋਟ ਘਾਟੀ ਦੇ ਨਜਦੀਕ ਪਹੁੰਚ ਦੇ ਹਨ ਤੇ ਇਨ੍ਹਾਂ ਦੀ ਗੱਡੀ ਪਲਟੀ ਖਾ ਜਾਣ ਕਰ ਕੇ ਹਾਦਸਾ ਵਾਪਰ ਗਿਆ।

Leave a Reply

Your email address will not be published. Required fields are marked *