ਟਾਂਡਾ ਹੁਸ਼ਿਆਰਪੁਰ ਮੁੱਖ ਮਾਰਗ ਤੇ ਪਿੰਡ ਰਾਮਪਰ ਨੇੜੇ ਇਕ ਬੱਸ ਹਾਦਸੇ ਦਾ ਸ਼ਿਕਾਰ ਹੋਈ ਜਿਸ ਵਿਚ ਤਕਰੀਬਨ 25 ਯਾਤਰੀ ਜ਼ਖਮੀ ਹੋ ਗਏ 25 ਜਖਮੀ ਤੇ 1 ਦੀ ਮੌਤ ਹੋ ਗਈ ਦੋ ਵਿਆਕਤੀ ਦੀ ਹਾਲਤ ਗੰਭੀਰ ਦਸੀ ਜਾਦੀ ਹੈ । ਇਹ ਹਾਦਸਾ ੳਸ ਸਮੇਂ ਵਾਪਰਿਆ ਜਦੋਂ ਹਸ਼ਿਆਰਪਰ ਤੋਂ ਟਾਂਡਾ ਵੱਲ ਆ ਰਹੀ ਪ੍ਰਾਈਵੇਟ ਕੰਪਨੀ ਰਾਜਧਾਨੀ ਦੀ ਬੱਸ ਨੰ. ਪੀ ਬੀ 07-ਏ ਐਸ -7872 ਸਕੂਟੀ ਨੰ. ਪੀਬੀ 07-ਜ਼ੈਡ -6291 ਸਵਾਰ ਨੂੰ ਬਚਾਉਂਦੇ ਸਮੇਂ ਇੱਕ ਦਰੱਖਤ ਨਾਲ ਟਕਰਾ ਗਈ । ਟੱਕਰ ਇੰਨੀ ਭਿਆਨਕ ਸੀ ਕਿ ਬੱਸ ਸਾਹਮਣੇ ਤੋਂ ਦੋ ਹਿੱਸਿਆ ਵਿੱਚ ਫੱਟ ਗਈ , ਜਿਸ ਵਿੱਚ ਯਾਤਰੀ ਬਰੀ ਤਰ•ਾਂ ਫਸ ਗਏ ਅਤੇ ਰਾਹਗੀਰਾਂ ਅਤੇ ਨੇੜਲੇ ਪਿੰਡ ਵਾਸੀਆਂ ਨੇ ਇੱਕ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਯਾਤਰੀਆਂ ਨੂੰ ਜੇ. ਸੀ. ਬੀ .ਅਤੇ ਇੱਕ ਪਾਸਿਉ ਤੋਂ ਕੱਟ ਕੇ ਬਾਹਰ ਕੱਢਿਆ। ਇਕ ਛੋਟੀ ਬੱਚੀ ੇ ਬੱਸ ਦੇ ਇੰਜਨ ਅਤੇ ਸੀਟ ਦੇ ਵਿਚਕਾਰ ਫੱਸ ਗਈ, ਜਿਸ ਨੂੰ ਬਹਤ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ. ਜ਼ਖਮੀਆਂ ਨੂੰ ਟਾਂਡਾ ਅਤੇ ਹੁਸ਼ਿਆਰਪਰ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ ।ਸਿਵਲ ਹਸਪਤਾਲ ਹੁਸ਼ਿਆਪੁਰ ਵਿੱਚ ਕੁੱਲ 7 ਵਿਆਕਤੀ ਲਿਆਦੇ ਗਏ ਜਿਨਾਂ ਵਿੱਚ ਇਕ ਦੀ ਮੌਤ ਰਸਤੇ ਵਿੱਚ ਹੀ ਹੋ ਗਈ ਜਿਸ ਪਹਿਚਾਣ ਅੱਜੇ ਤੱਕ ਨਹੀ ਹੋਈ ਇਕ ਛੋਟੀ ਬੱਚੀ ਨੂੰ ਨਾਯੁਕ ਹਾਲਤ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ।