Tokyo2020 : ਏਅਰ ਪਿਸਟਲ, ਟੇਬਲ ਟੈਨਿਸ ਤੇ ਨਿਸ਼ਾਨੇਬਾਜ਼ੀ ‘ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ

ਟੋਕੀਓ, 24 ਜੁਲਾਈ – ਟੋਕੀਓ ਉਲੰਪਿਕਸ-2020 ਏਅਰ ਪਿਸਟਲ, ਟੇਬਲ ਟੈਨਿਸ, ਨਿਸ਼ਾਨੇਬਾਜ਼ੀ ਤੇ ਬੈਡਮਿੰਟਨ ‘ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। 10 ਮੀਟਰ ਏਅਰ ਪਿਸਟਲ ‘ਚ ਭਾਰਤ ਦੇ ਅਭਿਸ਼ੈਕ ਵਰਮਾ ਮੈਡਲ ਰਾਊਂਡ ਤੋਂ ਬਾਹਰ ਹੋ ਗਏ ਉੱਥੇ ਹੀ ਟੇਬਲ ਟੈਨਿਸ ਮਿਕਸਡ ਡਬਲਜ਼ ‘ਚ ਭਾਰਤ ਦੇ ਸ਼ਰਤ ਕਮਲ ਤੇ ਮਨਿਕਾ ਬਤਰਾ ਦੀ ਜੋੜੀ ਚੀਨੀ ਤਾਈਪੇ ਦੀ ਜੋੜੀ ਤੋਂ ਹਾਰ ਕੇ ਬਾਹਰ ਹੋ ਗਈ। ਇਸੇ ਤਰਾਂ ਨਿਸ਼ਾਨੇਬਾਜ਼ੀ ‘ਚ ਭਾਰਤ ਦੇ ਪ੍ਰਵੀਨ ਜਾਧਵ ਤੇ ਦੀਪਿਕਾ ਕੁਮਾਰੀ ਦੀ ਜੋੜੀ ਨੂੰ ਕੁਆਟਰਫਾਈਨਲ ‘ਚ ਦੱਖਣੀ ਕੋਰੀਆ ਦੀ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਬੈਡਮਿੰਟਨ ‘ਚ ਭਾਰਤ ਦੇ ਸਾਂਈ ਪ੍ਰਨੀਤ ਨੂੰ ਵੀ ਇਜ਼ਰਾਈਲ ਦੇ ਖਿਡਾਰੀ ਤੋਂ ਹਾਰ ਮਿਲੀ।

Leave a Reply

Your email address will not be published. Required fields are marked *