ਫਗਵਾੜਾ ‘ਚ ਕਿਸਾਨ ਤੇ ਭਾਜਪਾ ਵਰਕਰ ਹੋਏ ਆਹਮੋ ਸਾਹਮਣੇ, ਮਾਹੌਲ ਤਨਾਅਪੂਰਨ

ਫਗਵਾੜਾ, 24 ਜੁਲਾਈ (ਰਮਨਦੀਪ) – ਫਗਵਾੜਾ ਵਿਖੇ ਉਸ ਸਮੇਂ ਮਾਹੌਲ ਤਨਾਅਪੂਰਨ ਹੋ ਗਿਆ ਜਦੋ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ। ਜਾਣਕਾਰੀ ਮੁਤਾਬਿਕ ਫਗਵਾੜਾ ਦੇ ਸਤਨਾਮਪੁਰਾ ਵਿਖੇ ਭਾਜਪਾ ਨੇਤਾ ਦੇ ਇੱਕ ਸਮਾਗਮ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਐੱਸ.ਸੀ.ਐੱਸ.ਟੀ ਕਮਿਸ਼ਨ ਦੇ ਕੌਮੀ ਚੈਅਰਮੇਨ ਵਿਜੇ ਸਾਂਪਲਾ ਦੇ ਆਉਣ ਦੀ ਭਿਨਕ ਕਿਸਾਨਾ ਨੂੰ ਲੱਗੀ ਜਿਸ ਤੋਂ ਬਾਅਦ ਕਿਸਾਨਾਂ ਦਾ ਇੱਕਠ ਉਕਤ ਭਾਜਪਾ ਨੇਤਾ ਦੇ ਸਮਾਗਮ ਵਾਲੀ ਜਗਾ ਤੇ ਹੋ ਗਿਆ। ਇਸ ਦੋਰਾਨ ਜਿੱਥੇ ਭਾਜਪਾ ਵਰਕਰ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ ਉੁੇਥੇ ਹੀ ਭਾਜਪਾ ਨੇਤਾਵਾ ਤੇ ਵਰਕਰਾ ਨੇ ਕਿਸਾਨਾ ਦੀ ਆੜ ‘ਚ ਆਏ ਗੁੰਡਾ ਅਨਸਰਾਂ ‘ਤੇ ਜਬਰੀ ਟੈਂਟ ਉਖਾੜਣ ਦੇ ਦੋਸ਼ ਲਗਾਉਦੇ ਹੋਏ ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ ‘ਤੇ ਸਵਾਲੀਆ ਨਿਸ਼ਾਨ ਲਗਾਏ। ਕਿਸਾਨਾ ਅਤੇ ਭਾਜਪਾ ਵਰਕਰਾਂ ਵਿੱਚ ਹੋਏ ਵਿਵਾਦ ਦੀ ਸੂਚਨਾਂ ਮਿਲਦੇ ਸਾਰ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ ਜੋ ਕਿ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਆਖਰੀ ਖਬਰ ਲਿਖੇ ਜਾਣ ਤੱਕ ਮਾਹੋਲ ਤਨਾਅਪੂਰਨ ਬਣਿਆ ਹੋਇਆ ਸੀ।

Leave a Reply

Your email address will not be published. Required fields are marked *