ਨਵੀਂ ਦਿੱਲੀ, 26 ਜੁਲਾਈ – ਦੇਸ਼ ਅੱਜ ਕਾਰਗਿਲ ਦਿਵਸ ਦੀ 22ਵੀਂ ਵਰੇ੍ਹਗੰਢ ਮਨਾ ਰਿਹਾ ਹੈ। 22 ਸਾਲ ਪਹਿਲਾਂ ਅੱਜ ਦੇ ਦਿਨ ਭਾਰਤੀ ਫੌਜ਼ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ। ਕਾਰਗਿਲ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆ ਕਿਹਾ ਕਿ ਸ਼ਹੀਦਾਂ ਦੀ ਵੀਰਤਾ ਤੇ ਬਲਿਦਾਨ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਜਵਾਨਾਂ ਦੀ ਵੀਰਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।