ਚੰਡੀਗੜ੍ਹ, 28 ਜੁਲਾਈ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਕੁੱਝ ਅਫਸਰ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਵਿਭਾਗੀ ਕੰਮਾਂ ਵਿਚ ਰੁਕਾਵਟ ਪਾ ਰਹੇ ਹਨ। ਉਹ ਸੋਚ ਰਹੇ ਹਨ ਕਿ ਮੈਂ ਅਤੇ ਮੁੱਖ ਮੰਤਰੀ ਇੱਕ ਦੂਸਰੇ ਦੇ ਖਿਲਾਫ ਹਾਂ ਜੋ ਕਿ ਉਨ੍ਹਾਂ ਦੀ ਬਹੁਤ ਵੱਡੀ ਗਲਤੀ ਹੈ। ਮੁੱਖ ਮੰਤਰੀ ਤੇ ਮੈਂ ਚੰਗੇ ਦੋਸਤ ਹਾਂ ਤੇ ਇਹ ਗੰਦੀ ਖੇਡ ਖੇਡਣ ਵਾਲੇ ਅਫਸਰਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।