ਨਵੀਂ ਦਿੱਲੀ, 28 ਜੁਲਾਈ – ਪੈਗਾਸਸ ਤੇ ਖੇਤੀ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਦੀਆਂ ਸਾਰੀਆਂ ਵਿਰੋਧੀ ਧਿਰਾਂ ਅੱਜ ਇੱਕਜੁਟ ਨਜ਼ਰ ਆਈਆਂ। ਵਿਰੋਧੀ ਧਿਰਾਂ ਦੀ ਪੱਤਰਕਾਰ ਵਾਰਤਾ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਪੈਗਾਸਸ ਲੋਕਤੰਤਰ ਦੀ ਆਤਮਾ ਉੱਪਰ ਲੱਗਾ ਤੀਰ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਮੌਜੂਦਗੀ ਵਿਚ ਸੰਸਦ ਦੇ ਦੋਵਾਂ ਸਦਨਾਂ ‘ਚ ਪੈਗਾਸਸ ਮੁੱਦੇ ‘ਤੇ ਚਰਚਾ ਦੀ ਮੰਗ ਕਰਦਿਆ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਪੈਗਾਸਸ ਮੁੱਦੇ ਦੀ ਜਾਂਚ ਦੀ ਵੀ ਮੰਗ ਕੀਤੀ। ਰਾਹੁਲ ਗਾਂਧੀ ਮੁਤਾਬਿਕ ਪੈਗਾਸਸ ਰਾਸ਼ਟਰਵਾਦ ਤੇ ਦੇਸ਼ਧ੍ਰੋਹ ਨਾਲ ਜੁੜਿਆ ਮਾਮਲਾ ਹੈ ਤੇ ਇਹ ਹਥਿਆਰ ਲੋਕਤੰਤਰ ਵਿਰੁੱਧ ਵਰਤਿਆ ਗਿਆ ਹੈ।