ਬੋਹਾਨੀ ‘ਚ ਜਨਰਲ ਸਟੋਰ ਦੇ ਮਾਲਿਕ ਦਾ ਕਤਲ

ਫਗਵਾੜਾ, 28 ਜੁਲਾਈ (ਰਮਨਦੀਪ) – ਫਗਵਾੜਾ ਨਜ਼ਦੀਕ ਪਿੰਡ ਬੋਹਾਨੀ ਵਿਖੇ ਬੀਤੀ ਸ਼ਾਮ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਦੀਪ ਸਿੰਘ ਪਿੰਡ ‘ਚ ਹੀ ਜਨਰਲ ਸਟੋਰ ਚਲਾਉਂਦਾ ਸੀ। ਬੀਤੀ ਸ਼ਾਮ ਦੁਕਾਨ ‘ਤੇ ਆਏ ਪਿੰਡ ਦੇ ਇੱਕ ਨੌਜਵਾਨ ਸੰਦੀਪ ਸਿੰਘ ਨੂੰ ਉਸ ਨੇ ਉਧਾਰ ਸਮਾਨ ਦੇਣ ਤੋਂ ਮਨ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਦੋਵਾਂ ਤਕਰਾਰ ਹੋ ਗਈ ਸੰਦੀਪ ਨੇ ਉਸ ਦੇ ਸਿਰ ‘ਚ ਰਾਡ ਮਾਰ ਦਿੱਤੀ। ਜਖਮੀਂ ਹਾਲਤ ਵਿਚ ਗੁਰਦੀਪ ਸਿੰਘ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਡੀ.ਐੱਸ.ਪੀ ਫਗਵਾੜਾ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੰਦੀਪ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *