ਪਟਨਾ, 28 ਜੁਲਾਈ – ਬਿਹਾਰ ਵਿਧਾਨ ਸਭਾ ‘ਚ ਵਿਰੋਧੀ ਧਿਰ ਵੱਲੋਂ ਹੈਲਮਟ ਪਾ ਕੇ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਰਾਸ਼ਟਰੀ ਜਨਤਾ ਦਲ ਦੀ ਵਿਧਾਇਕਾ ਸੰਗੀਤਾ ਕੁਮਾਰ ਨੇ ਕਿਹਾ ਕਿ 23 ਮਾਰਚ ਨੂੰ ਬਿਹਾਰ ਵਿਧਾਨ ਸਭਾ ‘ਚ ਲੋਕਤੰਤਰ ਦੀ ਹੱਤਿਆ ਕਰ ਦਿੱਤੀ ਗਈ। ਅਸੀਂ ਬੇਇੱਜ਼ਤ ਹੋਈਆਂ ਮਹਿਲਾਵਾਂ ਲਈ ਇਨਸਾਫ ਦੀ ਮੰਗ ਕਰ ਰਹੇ ਹਾਂ। ਹੈਲਮਟ ਕਿਸੇ ਵੀ ਦੁਰਘਟਨਾ ਤੋਂ ਸੁਰੱਖਿਆ ਦਾ ਪ੍ਰਤੀਕ ਹੈ।