ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ ਕਾਂਟ੍ਰੈਕਟ ਵਰਕਰਸ ਯੂਨੀਅਨ ਨੇ ਜਲੰਧਰ ਦਾ ਬਸ ਸਟੈਂਡ ਕੀਤਾ ਬੰਦ

ਜਲੰਧਰ, 3 ਅਗਸਤ – ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ ਕਾਂਟ੍ਰੈਕਟ ਵਰਕਰਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚਾਰ ਘੰਟੇ ਲਈ ਜਲੰਧਰ ਦਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰ ਸਟੇਟ ਬੱਸ ਟਰਮੀਨਲ ਬੰਦ ਕਰ ਦਿੱਤਾ ਗਿਆ।ਬਸ ਸਟੈਂਡ ਦੇ ਗੇਟ ਨੂੰ ਤਾਲਾ ਲਗਾ ਕੇ ਸਮੂਹ ਮੁਲਾਜ਼ਮ ਧਰਨੇ ‘ਤੇ ਬੈਠ ਗਏ।ਸਵੇਰੇ 10 ਵਜ਼ੇ ਤੋਂ ਦੁਪਹਿਰ 2 ਵਜ਼ੇ ਤੱਕ ਬਸ ਸਟੈਂਡ ਦਾ ਗੇਟ ਬੰਦ ਕਰਨ ਦੇ ਐਲਾਨ ਤੋਂ ਬਾਅਦ ਬਸ ਸਟੈਂਡ ਅੰਦਰ ਖੜੀਆਂ ਬੱਸਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਜਦਕਿ ਜਲੰਧਰ ਪਹੁੰਚ ਰਹੀਆਂ ਬੱਸਾਂ ਨੂੰ ਵੀ ਬੱਸ ਅੱਡੇ ਅੰਦਰ ਪ੍ਰਵੇਸ਼ ਨਹੀਂ ਮਿਲ ਰਿਹਾ ਹੈ, ਜਿਸ ਕਰਕੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published. Required fields are marked *