ਫਗਵਾੜਾ, 3 ਅਗਸਤ (ਰਮਨਦੀਪ) – ਮੈਡੀਕਲ ਦੇ ਖੇਤਰ ਵਿੱਚ ਆਪਣਾ ਵਧੀਆਂ ਭਵਿੱਖ ਬਣਾਉਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆ ਡਾ. ਜੀ.ਬੀ ਸਿੰਘ ਅਤੇ ਬੀ.ਐੱਸ ਭਾਟੀਆ ਵੱਲੋਂ ਮਕੁੰਦਪੁਰ ਰੋਡ ‘ਤੇ ਪਿੰਡ ਵਿਰਕ ਨਜਦੀਕ ਜੀ.ਬੀ ਇੰਸਟੀਚਿਊਟ ਆਫ ਨਰਸਿੰਗ ਹੈਲਥ ਸਾਇੰਸ ਖੋਲਿ੍ਹਆ ਗਿਆ ਹੈ। ਜਿਸ ਦਾ ਉਦਘਾਟਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੈਡੀਕਲ ਐਜ਼ੂਕੇਸ਼ਨ ਮੰਤਰੀ ਪੰਜਾਬ ਓ.ਪੀ ਸੋਨੀ ਨੇ ਰਿਬਨ ਕੱਟ ਕੇ ਕੀਤਾ।ਇਸ ਮੌਕੇ ਓ.ਪੀ ਸੋਨੀ ਨੇ ਜਿੱਥੇ ਪ੍ਰਬੰਧਕਾਂ ਨੂੰ ਇੰਸਟੀਚਿਊਟ ਖੋਲ੍ਹਣ ਤੇ ਮੁਬਾਰਕਬਾਦ ਦਿੱਤੀ ਉਥੇ ਹੀ ਉਨਾਂ ਕਿਹਾ ਕਿ ਇਸ ਇੰਸਟੀਚਿਊਟ ਦੇ ਖੁੱਲ੍ਹਣ ਨਾਲ ਆਲੇ ਦੁਆਲੇ ਪਿੰਡਾਂ ਅਤੇ ਸ਼ਹਿਰ ਦੇ ਬੱਚਿਆਂ ਨੂੰ ਕਾਫੀ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਅਹਿਮ ਯਤਨ ਕਰ ਰਹੀ ਹੈ।ਡਾ. ਜੀ.ਬੀ ਸਿੰਘ ਅਤੇ ਬੀ.ਐੱਸ ਭਾਟੀਆ ਨੇ ਕਿਹਾ ਕਿ ਇਸ ਇੰਸਟੀਚਿਊਟ ਵਿੱਚ ਵਿਦਿਆਰਥੀਆਂ ਨੂੰ ਏ.ਐੱਨ.ਐੱਮ, ਜੀ.ਐੱਨ.ਐੱਮ ਅਤੇ ਬੀ.ਐੱਸ.ਈ ਦੇ ਕੋਰਸ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀ ਮੈਡੀਕਲ ਲਾਇਨ ਵਿੱਚ ਉੱਚ ਮੁਕਾਮ ‘ਤੇ ਪਹੁੰਚ ਸਕਣ। ਉਨਾਂ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਇਹ ਇੰਸਟੀਚਿਊਟ ਇੱਕ ਵਧੀਆ ਇੰਸਟੀਚਿਊਟ ਬਣ ਕੇ ਸਾਹਮਣੇ ਆਵੇ। ਉਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਉਨਾਂ ਦਾ ਸਾਥ ਦੇਣ ਤਾਂ ਜੋ ਇਸ ਇੰਸਟੀਚਿਊਟ ‘ਚੋਂ ਵਧੀਆ ਵਿਦਿਆਰਥੀ ਅੱਗੇ ਆ ਸਕਣ।