ਨਵੀਂ ਦਿੱਲੀ, 7 ਅਗਸਤ – ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 9ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਕੇਂਦਰ ਸਰਕਾਰ 9 ਅਗਸਤ ਨੂੰ ਇਸ ਯੋਜਨਾ ਦੇ ਰਜਿਸਟਰਡ ਕਿਸਾਨਾਂ ਦੇ ਖਾਤਿਆਂ ਵਿਚ 2 ਹਜ਼ਾਰ ਰੁਪਏ ਦੀ 9ਵੀਂ ਕਿਸ਼ਤ ਪਾਵੇਗੀ। ਇੱਥੇ ਦੱਸ ਦਈਏ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ 6000 ਰੁਪਏ ਸਲਾਨਾ ਵਿੱਤੀ ਸਹਾਇਤਾ ਦਿੰਦੀ ਹੈ ਤੇ ਹੁਣ ਤੱਕ 8 ਕਿਸ਼ਤਾਂ ਸਰਕਾਰ ਦੇ ਚੁੱਕੀ ਹੈ।