ਰਿਕਾਂਗਪਿਓ-ਸ਼ਿਮਲਾ ਹਾਈਵੇ ‘ਤੇ ਢਿੱਗਾਂ ਡਿੱਗਣ ਕਾਰਨ ਇੱਕ ਬੱਸ ਤੇ ਟਰੱਕ ਫਸੇ ਮਲਬੇ ‘ਚ

ਸ਼ਿਮਲਾ, 11 ਅਗਸਤ – ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ‘ਚ ਰਿਕਾਂਗਪਿਓ-ਸ਼ਿਮਲਾ ਹਾਈਵੇ ‘ਤੇ ਢਿੱਗਾਂ ਡਿੱਗਣ ਕਾਰਨ HRTC ਦੀ ਇੱਕ ਬੱਸ ਅਤੇ ਟਰੱਕ ਮਲਬੇ ਹੇਠਾਂ ਦੱਬੇ ਗਏ। ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਰਤ ਤਿੱਬਤ ਸਰਹੱਦ ਪੁਲਿਸ (ITBP) ਦੀਆਂ ਟੀਮਾਂ ਬਚਾਅ ਕਾਰਜਾਂ ਲਈ ਰਵਾਨਾ ਹੋ ਚੁੱਕੀਆਂ ਹਨ।

Leave a Reply

Your email address will not be published. Required fields are marked *