ਗੁਹਾਟੀ, 12 ਅਗਸਤ – ਟੋਕੀਓ ਉਲੰਪਿਕ ‘ਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਅਸਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੇ ਡੀ.ਐੱਸ.ਪੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਗੁਹਾਟੀ ‘ਚ ਇੱਕ ਸੜਕ ਦਾ ਨਿਰਮਾਣ ਲਵਲੀਨਾ ਬੋਰਗੋਹੇਨ ਦੇ ਨਾਂਅ ‘ਤੇ ਹੋਵੇਗਾ ਜਦਕਿ ਉਸ ਦੇ ਗ੍ਰਹਿਨਗਰ ਗੋਲਾਘਾਟ ਵਿਖੇ ਮੁੱਕੇਬਾਜ਼ ਦੇ ਨਾਂਅ ‘ਤੇ ਇੱਕ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਵਲੀਨਾ ਦੇ ਕੋਚ ਨੂੰ ਵੀ 10 ਲੱਖ ਰੁਪਏ ਦਿੱਤੇ ਜਾਣਗੇ।