ਤਲਵੰਡੀ ਸਾਬੋ, 12 ਅਗਸਤ – ਪੰਜਾਬ ਦੇ ਸਕੂਲਾਂ ‘ਚ ਕੋਰੋਨਾ ਟੈਸਟ ਦੀ ਪ੍ਰਕਿਰਿਆ ਤੇਜ ਹੋਣ ਤੋਂ ਬਾਅਦ ਅੱਜ ਸਰਕਾਰੀ ਸਕੂਲ ਤਲਵੰਡੀ ਸਾਬੋ ਦਾ 12ਵੀਂ ਕਲਾਸ ਦਾ ਇੱਕ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਦੀ ਪੁਸ਼ਟੀ ਐੱਸ.ਐਮ.ਓ ਡਾ. ਦਰਸ਼ਨ ਕੌਰ ਨੇ ਕੀਤੀ ਜਦਕਿ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਕੋਰੋਨਾ ਪਾਜ਼ੀਟਿਵ ਆਏ ਵਿਦਿਆਰਥੀ ਦੀ ਸਾਰੀ ਕਲਾਸ ਦੇ ਵਿਦਿਆਰਥੀ 14 ਦਿਨਾਂ ਲਈ ਆਈਸੋਲੇਟ ਕਰ ਦਿੱਤੇ ਗਏ ਹਨ।