ਫਗਵਾੜਾ ਵਿਖੇ ਬੜੀ ਹੀ ਧੂੰਮ ਧਾਮ ਨਾਲ ਮਨਾਈ ਗਈ ਅਜਾਦੀ ਦੀ 75ਵੀ ਵਰੇਗੰਡ, ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾਂ ਨੇ ਫਹਿਰਾਇਆ ਕੌਮੀ ਝੰਡਾਂ

ਫਗਵਾੜਾ,15 ਅਗਸਤ (ਰਮਨਦੀਪ) :- ਪੂਰੇ ਦੇਸ਼ ਭਰ ਦੇ ਨਾਲ ਨਾਲ ਫਗਵਾੜਾ ਵਿਖੇ 15 ਅਗਸਤ ਅਜਾਦੀ ਦੀ 75ਵੀ ਵਰੇਗੰਡ ਬੜੀ ਹੀ ਧੂੰਮ ਧਾਮ ਨਾਲ ਮਨਾਈ ਗਈ। ਇਸ ਸਬੰਧੀ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਲੜਕੇ ਫਗਵਾੜਾ ਦੀ ਗਰਾਉਂਡ ਵਿਖੇ ਵੀ 15 ਅਗਸਤ ਅਜਾਦੀ ਦਿਹਾੜਾ ਫਗਵਾੜਾ ਪ੍ਰਸ਼ਾਸ਼ਨ ਵਲੋਂ ਮਨਾਇਆ ਗਿਆ। ਜਿਸ ਵਿੱਚ ਕੌਮੀ ਝੰਡਾਂ ਫਹਿਰਾਉਣ ਦੀ ਰਸਮ ਮੱੁਖ ਮਹਿਮਾਨ ਵੱਜੋਂ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾਂ ਨੇ ਅਦਾ ਕੀਤੀ। ਝੰਡਾਂ ਫਹਿਰਾਉਣ ਤੋਂ ਪਹਿਲਾ ਉਨਾਂ ਫਗਵਾੜਾ ਪੁਲਿਸ ਦੇ ਜਵਾਨਾ ਵੱਲੋਂ ਪੇਸ਼ ਕੀਤੀ ਗਈ ਮਾਰਚ ਪਾਸਟ ਤੋਂ ਸਲਾਮੀ ਲਈ। ਸਮਾਗਮ ਮੋਕੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਕੈਬਨਿਟ ਮੰਤਰੀ ਪੰਜਾਬ ਜੁਗਿੰਦਰ ਸਿੰਘ ਮਾਨ, ਐੱਸ.ਡੀ.ਐੱਮ ਫਗਵਾੜਾ ਸ਼ਾਇਰੀ ਮਲਹੋਤਰਾ, ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ ਫਗਵਾੜਾ ਪਰਮਜੀਤ ਸਿੰਘ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੀਨਅਰ ਨੇਤਾ ਤੇ ਵਰਕਰਾਂ ਦੇ ਨਾਲ ਨਾਲ ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀ ਵੀ ਮਜੋੂਦ ਸਨ। ਇਸ ਦੋਰਾਨ ਜਿੱਥੇ ਫਗਵਾੜਾ ਪ੍ਰਸ਼ਾਸ਼ਨ ਵੱਲੋਂ ਅਜਾਦੀ ਘੁਲਾਟੀਏ, ਪੜਾਈ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਤੋਂ ਇਲਾਵਾ ਦੇਸ਼ ਦਾ ਨਾਂਮ ਰੋਸ਼ਨ ਕਰਨ ਵਾਲਿਆ ਅਤੇ ਸਨਮਾਨ ਯੋਗ ਸਖਸ਼ੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਉਥੇ ਹੀ ਆਪਣੇ ਸਵਾਗਤੀ ਭਾਸ਼ਨ ਵਿੱਚ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾਂ ਨੇ ਜਿੱਥੇ ਸਮੂਹ ਦੇਸ਼ ਵਾਸੀਆਂ ਨੂੰ 15 ਅਗਸਤ ਅਜਾਦੀ ਦਿਵਸ ਦੀ 75ਵੀ ਵਰੇਗੰਡ ਦੀਆਂ ਮੁਬਾਰਕਾਂ ਦਿੱਤੀਆ ਉਥੇ ਹੀ ਉਨਾਂ ਕਿਹਾ ਕਿ ਇਹ ਅਜਾਦੀ ਸਾਨੂੰ ਦੇਸ਼ ਦੇ ਮਹਾਨ ਸ਼ੂਰਬੀਰਾਂ ਦੀ ਬਦੋਲਤ ਮਿਲੀ ਹੈ ਤਾਂ ਹੀ ਤਾਂ ਅਸੀ ਇਸ ਅਜਾਦੀ ਦਾ ਨਿੱਘ ਮਾਣ ਰਹੇ ਹਾਂ। ਉਨਾਂ ਕਿਹਾ ਕਿ ਸੂਬੇ ਤਰੱਕੀ ਲਈ ਸੂਬਾ ਸਰਕਾਰ ਵੱਲੋਂ ਅਹਿਮ ਯਤਨ ਕਰ ਰਹੀ ਹੈ ਤੇ ਸਾਨੂੰ ਸਾਰਿਆ ਨੂੰ ਵੀ ਦੇਸ਼ ਦੇ ਨਾਲ ਨਾਲ ਪੰਜਾਬ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਦੋਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸ਼ਹਿਰ ਦੇ ਪਤਵੰਤੇ ਹਾਜਿਰ ਸਨ।

Leave a Reply

Your email address will not be published. Required fields are marked *