ਅੰਮ੍ਰਿਤਸਰ, 14 ਅਗਸਤ – ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜ਼ਲਿਆਵਾਲਾ ਬਾਗ ਸ਼ਹੀਦੀ ਸਮਾਰਕ ਨੂੰ ਲੋਕ ਅਰਪਣ ਕੀਤਾ।ਜ਼ਲਿਆਵਾਲਾ ਬਾਗ ਸ਼ਹੀਦੀ ਸਮਾਰਕ 7 ਮਹੀਨਿਆਂ ਵਿਚ 3.52 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ। ਇਸ ਸਮਾਰਕ ਵਿਚ ਜ਼ਲਿਆਵਾਲਾ ਬਾਗ ਸ਼ਹੀਦੀ ਸਾਕੇ ਵਿਚ ਸ਼ਹੀਦ ਹੋਣ ਵਾਲੇ 488 ਲੋਕਾਂ ਦੀ ਜਾਣਕਾਰੀ ਸੰਖੇਪ ਵਿਚ ਪੱਥਰਾਂ ‘ਤੇ ਲਿਖੀ ਗਈ ਹੈ |