ਨਵੀਂ ਦਿੱਲੀ, 18 ਅਗਸਤ – ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 25 ਰੁਪਏ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 1 ਜੁਲਾਈ ਨੂੰ 25.50 ਰੁਪਏ ਵਧਾਈ ਗਈ ਸੀ। ਦਿੱਲੀ ‘ਚ ਗੈਰ ਸਬਸਿਡੀ ਵਾਲੇ 14.2 ਕਿੱਲੋ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਹੁਣ 859 ਰੁਪਏ 50 ਪੈਸੇ ਹੋ ਗਈ ਹੈ। ਵਧੀਆਂ ਦਰਾਂ 17 ਅਗਸਤ ਤੋਂ ਲਾਗੂ ਹੋ ਚੁੱਕੀਆਂ ਹਨ।ਇਸ ਸਾਲ ਗੈਸ ਸਿਲੰਡਰ 165.50 ਰੁਪਏ ਮਹਿੰਗਾ ਹੋ ਚੁੱਕਾ ਹੈ।