ਮੁੰਬਈ, 24 ਅਗਸਤ – ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਦਾ ਕਹਿਣਾ ਹੈ ਕਿ ਮਹਾਂਰਾਸ਼ਟਰ ਸਰਕਾਰ ਵੱਲੋਂ ਕੇਂਦਰੀ ਮੰਤਰੀ ਨਾਰਾਇਣ ਰਾਣੇ ਦੀ ਗ੍ਰਿਫ਼ਤਾਰੀ ਸੰਵਿਧਾਨਿਕ ਕਦਰਾਂ ਕੀਮਤਾਂ ਦੀ ਉਲੰਘਣਾ ਹੈ।ਇਸ ਤਰਾਂ ਦੀ ਕਾਰਵਾਈ ਨਾਲ ਅਸੀਂ ਨਾ ਤਾਂ ਡਰਾਂਗੇ ਤੇ ਨਾ ਹੀ ਦੱਬਾਂਗੇ। ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਨੂੰ ਮਿਲ ਰਹੇ ਸਮਰਥਨ ਤੋਂ ਇਹ ਲੋਕ ਪ੍ਰੇਸ਼ਾਨ ਹਨ। ਅਸੀਂ ਲੋਕੰਤਾਂਤਰਿਕ ਤਰੀਕੇ ਨਾਲ ਲੜਦੇ ਰਹਾਂਗੇ ਤੇ ਯਾਤਰਾ ਜਾਰੀ ਰੱਖਾਂਗੇ।