ਜਲੰਧਰ ਦੇ ਪੁਰਾਣੇ ਲਾਲ ਰਤਨ ਸਿਨੇਮਾਂ ਹਾਲ ਨਜਦੀਕ ਦੋ ਮੋਟਰਸਾਈਕਲ ਸਵਾਰ ਕੱੁਝ ਵਿਅਕਤੀਆਂ ਨੇ ਦੋ ਵਿਅਕਤੀਆਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾਂ ਕਰਕੇ ਗੰਭੀਰ ਜਖਮੀ ਕਰ ਦਿੱਤਾ ਤੇ ਆਪ ਮੋਕੇ ਤੋਂ ਫਰਾਰ ਹੋ ਗਏ। ਜਖਮੀ ਹਾਲਤ ਵਿੱਚ ਨੌਜ਼ਵਾਨਾ ਨੂੰ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ।ਜਖਮੀ ਨੌਜ਼ਵਾਨਾ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਦੇ ਚੱਲਦਿਆ ਕੀਤਾ ਗਿਆ ਹੈ। ਉਧਰ ਪੁਲਿਸ ਨੇ ਜਖਮੀ ਨੌਜ਼ਵਾਨਾ ਦੇ ਬਿਆਨਾ ਦੇ ਅਧਾਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।