ਫਗਵਾੜਾ (ਰਮਨ) ਬੀਤੇ ਦਿਨੀ ਪੰਜਾਬ ਸਰਕਾਰ ਵੱਲੋ ਕਿਸਾਨਾ ਦੀ ਜਿੱਥੇ ਗੰਨੇ ਦਾ ਮੁੱਲ ਵਿੱਚ ੬੦ ਰੁਪਏ ਦਾ ਵਾਅਦ ਕੀਤਾ ਗਿਆ ਸੀ ਉਥੇ ਹੀ ਗੰਨੇ ਦੀ ਬਕਾਇਆ ਰਾਸ਼ੀ ੧੫ ਦਿਨਾਂ ਦੇ ਵਿੱਚ ਵਿੱਚ ਅਦਾ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ। ਸਰਕਾਰ ਨੂੰ ਆਪਣਾ ਵਾਅਦਾ ਯਾਦ ਕਰਵਾਉਣ ਲਈ ਇੱਕ ਮੰਗ ਪੱਤਰ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾਂ ਨੂੰ ਦਿੱਤਾ ਗਿਆ। ਇਸ ਮੋਕੇ ਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਕਿਸਾਨਾ ਦਾ ਫਗਵਾੜਾ ਸੂਗਰ ਮਿੱਲ ਵੱਲ ਗੰਨੇ ਦੀ ਬਕਾਇਆ ਲਗਭਗ ੫੦ ਕਰੋੜ ਦੇ ਕਰੀਬ ਹੈ ਜੋ ਕਿ ਅਜੇ ਤੱਕ ਨਹੀ ਮਿਲਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨਾਂ ਨਾਲ ੧੫ ਦਿਨਾਂ ਵਿੱਚ ਬਕਾਇਆ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ ਪਰ ੧੫ ਦਿਨ ਬੀਤਣ ਦੇ ਨੇੜੇ ਹਨ ਪਰ ਅਜੇ ਤੱਕ ਉਨਾਂ ਨੂੰ ਬਕਾਇਆ ਰਾਸ਼ੀ ਜਾਰੀ ਨਹੀ ਹੋਈ ਤੇ ਇਸ ਦੇ ਚੱਲਦਿਆ ਹੀ ਉਨਾਂ ਵੱਲੋਂ ਸਰਕਾਰ ਨੂੰ ਯਾਦ ਕਰਵਾਉਣ ਲਈ ਹੀ ਇਹ ਮੰਗ ਪੱਤਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਉਨਾਂ ਦੀ ਬਕਾਇਆ ਰਾਸ਼ੀ ਜਲਦ ਤੋਂ ਜਲਦ ਜਾਰੀ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਉਲੀਕਨ ਲਈ ਮਜਬੂਰ ਹੋਣਗੇ।