ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਲਾਈਫ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੋਲੀ ਗਈ ਚੈਰੀਟੇਬਲ ਲੈਬੋਟਰੀ ਦਾ ਵਿਧਾਇਕ ਧਾਲੀਵਾਲ ਨੇ ਕੀਤਾ ਉਦਘਾਟਨ

ਫਗਵਾੜਾ (ਰਮਨ) ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਵੱਖਰੀ ਹੀ ਪਹਿਚਾਣ ਬਣਾਉਣ ਵਾਲੀ ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਨਵੀਂ ਪਹਿਲ ਕਰਦਿਆ ਜਰੂਰਤਮੰਦ ਲੋਕਾਂ ਦੀ ਮੱਦਦ ਲਈ ਲਾਈਫ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਲਾਹੀ ਰੋਡ ਵਿਖੇ ਚੈਰੀਟੇਬਲ ਲੈਬੋਟਰੀ ਖੋਲੀ ਗਈ। ਜਿਸ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਰਿਬਨ ਕੱਟ ਕੇ ਕੀਤੀ। ਇੱਥੇ ਦਸ ਦਈਏ ਕਿ ਇਸ ਲੈਬੋਟਰੀ ਵਿੱਚ ਜਰੂਰਤਮੰਦ ਲੋਕ ਲਈ ਹੈਲਥ ਪੈਕਜ ੫੦੦ ਰੁਪਏ ਦਾ ਹੋਵੇਗਾ ਜਿਸ ਵਿੱਚ ਸਰੀਰ ਦੇ ਸਾਰੇ ਹੀ ਟੈਸਟ ਕੀਤੇ ਜਾਣਗੇ। ਇਸ ਮੋਕੇ ਗੱਲਬਾਤ ਕਰਦਿਆ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਥੇ ਜਤਿੰਦਰ ਕੁਮਾਰ ਬੋਬੀ ਅਤੇ ਤਜਿੰਦਰ ਬਾਵਾ ਅਤੇ ਉਨਾਂ ਦੀ ਟੀਮ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ ਉਨਾਂ ਕਿਹਾ ਕਿ ਇਸ ਲੈਵ ਦੇ ਖੁਲਣ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਉਨਾਂ ਪ੍ਰਬੰਧਕਾਂ ਨੂੰ ਇਸ ਉਪਰਾਲੇ ਲਈ ਹਾਰਦਿਕ ਵਧਾਈਆਂ ਦਿੱਤੀਆ। ਉਧਰ ਲਾਈਫ ਕੇਅਰ ਫਾਊਡੇਸ਼ਨ ਦੇ ਆਗੂ ਅਵਤਾਰ ਸਿੰਘ ਨੇ ਕਿਹਾ ਕਿ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਮਿਲ ਕੇ ਹੀ ਇਹ ਕਾਰਜ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੋ ਥਾਈਰਡ ਦਾ ਟੈਸਟ ਹੈ ਉਹ ਇਸ ਲੈਵ ਵਿੱਚੋਂ ੧੨੦ ਰੁਪਏ ਵਿੱਚ ਹੋਵੇਗਾ ਜਦ ਕਿ ਪ੍ਰਾਈਵੇਟ ਲੈਵ ਵਿੱਚੋਂ ਇਹੀ ਟੈਸਟ ੪੦੦ ਰੁਪਏ ਦਾ ਹੁੰਦਾ ਹੈ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਲੈਵ ਵਿੱਚ ਅਲਟਰਾ ਸਾਊਂਡ ਅਤੇ ਐਕਸਰੇ ਦੀਆਂ ਮਸ਼ੀਨਾਂ ਵੀ ਲਗਾਈਆ ਜਾਣਗੀਆ। ਅਵਤਾਰ ਸਿੰਘ ਮੁਤਾਬਿਕ ਮਿਸ਼ਨ ਸਿਹਤ ਮੰਦ ਪੰਜਾਬ ਦੇ ਤਹਿਤ ਪੰਜਾਬ ਦੇ ੨੧ ਸ਼ਹਿਰਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਉਧਰ ਅਰਦਾਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਬੋਬੀ ਨੇ ਜਿੱਥੇ ਮਿਡੀਆ ਦਾ ਧੰਨਵਾਦ ਕੀਤਾ ਉਥੇ ਹੀ ਉਨਾਂ ਸ਼ਹਿਰ ਵਾਸੀਆਂ ਅਤੇ ਹੋਰਨਾਂ ਸੱਜਣਾ ਨੂੰ ਇਸ ਸੰਸਥਾਂ ਨਾਲ ਜੁੜਣ ਦਾ ਸੱਦਾ ਦਿੱਤਾ। ਉਨਾਂ ਸਮੂਹ ਪਰਿਵਾਰਾ ਨੂੰ ਅਪੀਲ ਕੀਤੀ ਕਿ ਉਹ ਇਸ ਲੈਵ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨਾਂ ਨਾਲ ਹੀ ਇਹ ਵੀ ਕਿਹਾ ਕਿ ਜੋ ਮਹਿਲਾਵਾਂ ਵਿਧਵਾ ਹਨ ਉਨਾਂ ਲਈ ਵੀ ਪੈਨਸ਼ਨ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਤਾਂ ਜੋ ਉਨਾਂ ਮਹਿਲਾਵਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿਕਤ ਨਾ ਆਵੇ। ਇਸ ਉਦਘਾਟਨ ਸਮਾਗਮ ਮੋਕੇ ਜਿੱਥੇ ਸੰਸਥਾਂ ਵੱਲੋਂ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਉਥੇ ਹੀ ਜਸਵੀਰ ਮਾਹੀ ਵੱਲੋਂ ਰੰਗਾਂ ਰੰਗ ਪੋ੍ਰਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੋਕੇ ਤੇ ਫਾਸਟਵੇਅ ਫਗਵਾੜਾ ਦੇ ਮੈਨਜਿੰਗ ਡਾਇਰੈਕਟਰ ਹਰਮਿੰਦਰ ਸਿੰਘ ਬਸਰਾ, ਬਿੱਲਾ ਪ੍ਰਭਾਕਰ, ਨਰੇਸ਼ ਭਾਰਦਵਾਜ, ਅਸ਼ੋਕ ਕੁਲਥਮ, ਤਰਨਜੀਤ ਸਿੰਘ ਕਿੰਨੜਾ, ਮੋਹਨਜੀਤ ਸਿੰਘ ਜੋੜਾ, ਕੇ ਕੇ ਸਰਦਾਨਾਂ, ਸੰਜੀਵ ਬੁੱਗਾ, ਗੁਰਜੀਤ ਵਾਲੀਆ, ਮੋਹਨ ਸਿੰਘ ਗਾਂਧੀ, ਗੁਰਪਾਲ ਸਿੰਘ ਪਾਲਾ, ਵਰਿੰਦਰ ਸਿੰਘ ਕੰਬੋਜ, ਸਾਊਦੀ ਸਿੰਘ, ਇੰਦਰਜੀਤ ਕਾਲੜਾ, ਪ੍ਰਦੀਪ ਅਹੂਜਾ, ਵਿਜੇ ਸੋਂਧੀ, ਗੁਰਦਿਆਲ ਸਿੰਘ ਭੁੱਲਾਰਾਈ, ਜਸਵੀਰ ਸਿੰਘ, ਗਗਨ ਸੋਨੀ ਤੇ ਰਾਜੇਸ਼ ਕਾਲੀਆ ਆਦ ਹਾਜਰ ਸਨ।

Leave a Reply

Your email address will not be published. Required fields are marked *