ਚੰਡੀਗੜ੍ਹ, 2 ਸਤੰਬਰ – ਆਮ ਆਦਮੀ ਪਾਰਟੀ ਨੇ ਡਰੱਗਸ ਨਾਲ ਜੁੜਿਆ ਮਾਮਲਾ ਕਿਸੇ ਹੋਰ ਹਾਈਕੋਰਟ ‘ਚ ਸ਼ਿਫਟ ਕਰਨ ਤੇ ਸਮਾਂਬੱਧ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਡਰੱਗਸ ਕੇਸ ਚੱਲ ਰਿਹਾ ਹੈ ਤੇ ‘ਆਪ’ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਸ ਨੂੰ ਕਿਸੇ ਹੋਰ ਹਾਈਕੋਰਟ ‘ਚ ਸ਼ਿਫਟ ਕਰਨ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਪਾਈ ਜਾਵੇ, ਤਾਂ ਜੋ ਇਸ ਮਾਮਲੇ ਨੂੰ ਸਿਆਸੀ ਪ੍ਰਭਾਵ ਤੋਂ ਬਚਾਇਆ ਜਾਵੇ।