ਕਪੂਰਥਲਾ, 2 ਸਤੰਬਰ – ਕਪੂਰਥਲਾ ਦਾ ਨੌਜਵਾਨ ਸਰਕਾਰੀ ਅਧਿਆਪਕ ਨਿਸ਼ਾਂਤ ਜੋ ਕਿ ਆਪਣੇ ਘਰ ਹੋਈ ਚੋਰੀ ਦੇ ਮਾਮਲੇ ਵਿੱਚ ਪੁਲੀਸ ਪ੍ਰਸ਼ਾਸਨ ਤੋ ਕਾਰਵਾਈ ਦੀ ਮੰਗ ਨੂੰ ਲੈ ਕੇ ਐੱਸ.ਐੱਸ.ਪੀ ਦਫਤਰ ਨੇੜੇ ਮੋਬਾਈਲ ਟਾਵਰ ‘ਤੇ ਚੜ ਗਿਆ ਸੀ। ਉਸ ਨੂੰ ਪੁਲਿਸ ਪ੍ਰਸ਼ਾਸ਼ਨ ਦੀ ਮੁਸਤੈਦੀ ਨਾਲ ਸਹੀ ਸਲਾਮਤ ਟਾਵਰ ਤੋ ਉਤਾਰ ਲਿਆ ਗਿਆ ਹੈ।ਅਧਿਆਪਕ ਨਿਸ਼ਾਂਤ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਦੇ ਭਰੋਸੇ ਤੋ ਬਾਦ ਉਹ ਟਾਵਰ ਤੋ ਉਤਰ ਆਇਆ ਹੈ।ਐੱਸ.ਐੱਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਨਿਸ਼ਾਂਤ ਦੇ ਮਾਮਲੇ ਵਿੱਚ ਕੁੱਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ।