ਚੋਰਾਂ ਨੇ ਨਰੂੜ (ਫਗਵਾੜਾ) ਦੇ ਸਰਕਾਰੀ ਮਿਡਲ ਸਕੂਲ ਨੂੰ ਬਣਾਇਆ ਨਿਸ਼ਾਨਾ

ਪਾਂਸ਼ਟਾ, 3 ਸਤੰਬਰ – ਬੀਤੀ ਰਾਤ ਫਗਵਾੜਾ ਨਜ਼ਦੀਕ ਪਿੰਡ ਨਰੂੜ ਦੇ ਸਰਕਾਰੀ ਮਿਡਲ ਸਕੂਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਸ ਸਬੰਧੀ ਬਤੌਰ ਸਕੂਲ ਇੰਚਾਰਜ ਸੇਵਾਵਾਂ ਨਿਭਾ ਰਹੇ ਹਰਜਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7.10 ‘ਤੇ ਸਕੂਲ ਵਿਖੇ ਸਫਾਈ ਕਰਨ ਵਾਲੇ ਕਰਮਚਾਰੀ ਦਾ ਫੋਨ ਆਇਆ ਕਿ ਸਕੂਲ ਦੇ 2 ਕਮਰਿਆ ਦੇ ਤਾਲੇ ਟੁੱਟੇ ਹੋਏ ਹਨ ਤੇ ਦਰਵਾਜ਼ੇ ਖੁੱਲ੍ਹੇ ਹੋਏ ਸਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਾਰਾਂ ਨਾਲ ਸਕੂਲ ਦੇ ਕਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਚੋਰ ਇੱਕ ਕਮਰੇ ‘ਚੋਂ 40 ਇੰਚੀ ਐਲ.ਸੀ.ਡੀ ਅਤੇ ਦੂਸਰੇ ਕਮਰੇ ਚੋਂ ਇਨਵਰਟਰ ਅਤੇ ਬੈਟਰਾ ਚੋਰੀ ਕਰਕੇ ਲਿਜਾ ਚੁੱਕੇ ਸਨ।ਚੋਰੀ ਦੀ ਇਸ ਵਾਰਦਾਤ ਬਾਰੇ ਪੁਲਿਸ ਚੌਂਕੀ ਪਾਂਸ਼ਟਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।

Leave a Reply

Your email address will not be published. Required fields are marked *