ਯੂ.ਪੀ – ਬੁਖਾਰ ਕਾਰਨ ਫ਼ਿਰੋਜ਼ਾਬਾਦ ‘ਚ ਮੌਤਾਂ ਦੀ ਗਿਣਤੀ ਵੱਧ ਕੇ ਹੋਈ 50

ਲਖਨਊ, 3 ਸਤੰਬਰ – ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਆਗਰਾ ਸਮੇਤ ਹੋਰਨਾਂ ਇਲਾਕਿਆ ਵਿਚ ਬੁਖਾਰ ਕਾਰਨ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਫ਼ਿਰੋਜ਼ਾਬਾਦ ‘ਚ ਬੁਖਾਰ ਕਾਰਨ ਇੱਕ ਹਫਤੇ ਵਿਚ ਮੌਤਾਂ ਦੀ ਗਿਣਤੀ ਵੱਧ ਕੇ ਹੋਈ 50 ਹੋ ਗਈ ਹੈ।ਇਸ ਤੋਂ ਇਲਾਵਾ 400 ਤੋਂ ਵੱਧ ਮਰੀਜ਼ ਲਖਨਊ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਦਾਖਲ ਕਰਵਾਏ ਗਏ ਹਨ। ਚਿੰਤਾ ਇਸ ਗੱਲ ਦੀ ਵੀ ਹੈ ਕਿ ਇਨ੍ਹਾਂ ਵਿਚ ਬੱਚਿਆ ਦੀ ਗਿਣਤੀ ਜ਼ਿਆਦਾ ਹੈ। ਫ਼ਿਰੋਜ਼ਾਬਾਦ ‘ਚ ਮ੍ਰਿਤਕਾਂ ਦੀ ਗਿਣਤੀ ਖਬਰਾਂ ਵਿਚ 60 ਦੇ ਕਰੀਬ ਵੀ ਦੱਸੀ ਜਾ ਰਹੀ ਹੈ। ਬੁੱਧਵਾਰ ਰਾਤ 4 ਲੋਕਾਂ ਤੇ ਵੀਰਵਾਰ ਰਾਤ 2 ਬੱਚਿਆਂ ਦੀ ਮੌਤ ਨਾਲ ਬੁਖਾਰ ਕਾਰਨ ਮ੍ਰਿਤਕਾਂ ਦਾਤ ਅਮਕੜਾ ਗੰਭੀਰ ਹੁੰਦਾ ਜਾ ਰਿਹਾ ਹੈ।

Leave a Reply

Your email address will not be published. Required fields are marked *