ਹਰਿਆਣਾ ਸਰਕਾਰ ਮਨੀਸ਼ ਨਰਵਾਲ ਨੂੰ ਦੇਵੇਗੀ 6 ਕਰੋੜ ਤੇ ਸਿੰਘਰਾਜ ਨੂੰ 4 ਕਰੋੜ ਦਾ ਇਨਾਮ

ਚੰਡੀਗੜ੍ਹ, 4 ਸਤੰਬਰ – ਟੋਕੀਓ ਪੈਰਾਉਲੰਪਿਕ ‘ਚ ਭਾਰਤ ਦੇ ਮਨੀਸ਼ ਨਰਵਾਲ ‘ਚ ਗੋਲਡ ਮੈਡਲ ਜਿੱਤਿਆ ਹੈ ਜਦਕਿ ਭਾਰਤ ਦੇ ਹੀ ਸਿੰਘਰਾਜ ਨੇ ਚਾਂਦੀ ਦਾ ਮੈਡਲ ਜਿੱਤਿਆ ਹੈ। ਦੋਵਾਂ ਦੀ ਇਸ ਸ਼ਾਨਦਾਰ ਉਪਲਬਧੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ‘ਤੇ ਦੋਵਾਂ ਨਾਲ ਗੱਲਬਾਤ ਕਰਦੇ ਹੋਏ ਦੇਸ਼ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕਰਨ ‘ਤੇ ਦੋਵਾਂ ਨੂੰ ਮੁਬਾਰਕਬਾਦ ਦਿੱਤੀ। ਦੋਵੇਂ ਖਿਡਾਰੀ ਹਰਿਆਣਾ ਦੇ ਹਨ, ਜਿਸ ਕਰਕੇ ਹਰਿਆਣਾ ਸਰਕਾਰ ਨੇ ਗੋਲਡ ਮੈਡਲ ਜਿੱਤਣ ਵਾਲੇ ਮਨੀਸ਼ ਨਰਵਾਲ ਨੂੰ 6 ਕਰੋੜ ਅਤੇ ਸਿੰਘਰਾਜ ਨੂੰ 4 ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *