ਨਵੀਂ ਦਿੱਲੀ, 4 ਸਤੰਬਰ – ਸੁਪਰੀਮ ਕੋਰਟ ਨੇ CBI ਦੀ ਕਾਰਜਸ਼ੈਲੀ ਉੱਪਰ ਸਵਾਲ ਖੜੇ ਕੀਤੇ ਹਨ। ਇਕ ਮਾਮਲੇ ਵਿਚ 542 ਦਿਨ ਦੇਰੀ ਕੀਤੇ ਜਾਣ ‘ਤੇ ਦਾਖਿਲ ਅਪੀਲ ‘ਚ ਸੁਪਰੀਮ ਕੋਰਟ ਨੇ CBI ਦੇ ਕੰਮਕਾਜ ਅਤੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਸਰਵ ਉੱਚ ਅਦਾਲਤ ਨੇ CBI ਦੇ ਨਿਰਦੇਸ਼ਕ ਨੂੰ ਉਨ੍ਹਾਂ ਮਾਮਲਿਆਂ ਦੀ ਸੰਖਿਆ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਵਿਚ CBI ਹੇਠਲੀਆਂ ਅਦਾਲਤਾਂ ਅਤੇ ਹਾਈਕੋਰਟਾਂ ‘ਚ ਕਥਿਤ ਦੋਸ਼ੀਆਂ ਨੂੰ ਦੋਸ਼ੀ ਠਹਿਰਾਉਣ ਵਿਚ ਸਫਲ ਰਹੀ ਹੈ। ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਹੇਠਲੀਆਂ ਅਦਾਲਤਾਂ ਅਤੇ ਹਾਈਕੋਰਟਾਂ ‘ਚ ਕਿੰਨੇ ਮਾਮਲੇ ਵਿਚਾਰ ਅਧੀਨ ਹਨ ਤੇ ਉਹ ਕਿੰਨੇ ਸਮੇਂ ਤੋਂ ਵਿਚਾਰ ਅਧੀਨ ਹਨ ਜਦਕਿ CBI ਨਿਰਦੇਸ਼ਕ ਕਾਨੂੰਨੀ ਕਾਰਵਾਈ ਲਈ CBI ਨੂੰ ਮਜਬੂਤ ਕਰਨ ਲਈ ਕੀ ਕਦਮ ਉਠਾ ਰਹੇ ਹਨ।