ਲਖਨਊ, 4 ਸਤੰਬਰ – ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਦਾ ਕਹਿਣਾ ਹੈ ਕਿ ਭਾਜਪਾ ਦੇ ਪੱਖਪਾਤੀ ਰਵੱਈਏ ਤੋਂ ਨਿਰਾਸ਼ ਹੋ ਕੇ ਨਾ ਸਿਰਫ ਦਲਿਤ, ਆਦਿਵਾਸੀ, ਪੱਛੜੇ, ਮੁਸਲਮਾਨ, ਹੋਰ ਧਾਰਮਿਕ ਘੱਟ ਗਿਣਤੀਆਂ ਦੇ ਲੋਕ ਬਲਕਿ ਉੱਚ ਜਾਤੀਆਂ ਦੇ ਲੋਕ ਖਾਸਕਰ ਬ੍ਰਾਹਮਣ ਵੀ ਤੇਜੀ ਨਾਲ ਬਸਪਾ ਨਾਲ ਜੁੜ ਰਹੇ ਹਨ। ਇਸ ਨਾਲ ਨਾ ਸਿਰਫ ਭਾਜਪਾ ਬਲਕਿ ਸਮਾਜਵਾਦੀ ਪਾਰਟੀ, ਕਾਂਗਰਸ ਤੇ ਬਸਪਾ ਦੀਆਂ ਹੋਰ ਵਿਰੋਧੀ ਪਾਰਟੀਆਂ ਨੂੰ ਵੀ ਗੁੱਸੇ ਵਿਚ ਲਿਆ ਦਿੱਤਾ ਹੈ।