ਢਾਕਾ, 5 ਸਤੰਬਰ – ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਹਿਲ ਵਾਰ ਅਫਗਾਨਿਤਾਨ ਦੀ ਅੰਡਰ-19 ਕ੍ਰਿਕੇਟ ਟੀਮ ਬੰਗਲਾਦੇਸ਼ ਪਹੁੰਚ ਗਈ ਹੈ। ਬੰਗਲਾਦੇਸ਼ ਕ੍ਰਿਕੇਟ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 8 ਖਿਡਾਰੀਆਂ ਦਾ ਪਹਿਲਾ ਸਮੂਹ ਬੰਗਲਾਦੇਸ਼ ਪਹੁੰਚਿਆ ਹੈ ਬਾਕੀ ਖਿਡਾਰੀ 2 ਸਮੂਹਾਂ ਵਿਚ ਬੰਗਲਾਦੇਸ਼ ਪਹੁੰਚਣਗੇ।ਅਫਗਾਨਿਤਾਨ ਦੀ ਇਹ ਅੰਡਰ-19 ਕ੍ਰਿਕੇਟ ਟੀਮ ਬੰਗਲਾਦੇਸ਼ ਦੀ ਅੰਡਰ-19 ਕ੍ਰਿਕੇਟ ਟੀਮ ਖਿਲਾਫ 10 ਸਤੰਬਰ ਤੋਂ 25 ਸਤੰਬਰ ਤੱਕ 5 ਇੱਕਦਿਨਾਂ ਅਤੇ ਇੱਕ ਚਾਰ ਦਿਨਾਂ ਮੈਚ ਖੇਡੇਗੀ।