ਅੰਮ੍ਰਿਤਸਰ, 26 ਅਪ੍ਰੈਲ – ਉੱਚ ਸਿੱਖਿਆ ਦਾ ਵਿਸ਼ਵ ਪੱਧਰ ‘ਤੇ ਮੁਲਾਂਕਣ ਕਰਨ ਵਾਲੀ ਏਜੰਸੀ ‘ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਕਿੰਗ’ ਵੱਲੋਂ ਸਾਲ 2020-21 ਦੇ ਐਲਾਨੇ ਗਏ ਨਤੀਜਿਆ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਵਿਸ਼ਵ ਦੀਆਂ 9% ਉੱਚ ਕੋਟੀ ਦੀਆਂ ਯੂਨੀਵਰਸਿਟੀਆ ‘ਚ ਸ਼ਾਮਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆ ਪਹਿਲੇ ਕਤਾਰ ਦੀਆਂ 10 ਸਟੇਟ ਪਬਲਿਕ ਯੂਨੀਵਰਸਿਟੀਆ ‘ਚ ਵੀ ਸ਼ਾਮਿਲ ਕੀਤਾ ਗਿਆ ਹੈ।ਏਜੰਸੀ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ 7 ਮਾਪਦੰਡਾਂ ‘ਤੇ ਖਰਾ ਉਤਰਨ ਵਾਲੀਆਂ ਪੂਰੀ ਦੁਨੀਆ ਦੀਆਂ 20 ਹਜ਼ਾਰ ਯੂਨੀਵਰਸਿਟੀਆਂ ਦਾ ਮੁਲਾਂਕਣ ਕੀਤਾ ਗਿਆ ਸੀ।