ਗੁਰਦਾਸ ਮਾਨ ਦੀ ਜਮਾਨਤ ਉੱਪਰ ਫੈਸਲੇ ਨੂੰ ਲੈ ਕੇ ਜਲੰਧਰ ਦੇ ਅਦਾਲਤੀ ਕੰਪਲੈਕਸ ‘ਚ ਭਾਰੀ ਪੁਲਿਸ ਬਲ ਤਾਇਨਾਤ

ਜਲੰਧਰ, 8 ਸਤੰਬਰ –ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਪੰਜਾਬੀ ਗਾਇਕ ਕਲਾਕਾਰ ਗੁਰਦਾਸ ਮਾਨ ਦੀ ਜਮਾਨਤ ਉੱਪਰ ਸੁਣਵਾਈ ਨੂੰ ਲੈ ਕੇ ਜਲੰਧਰ ਦੇ ਅਦਾਲਤੀ ਕੰਪਲੈਕਸ ‘ਚ ਸੁਰੱਖਿਆ ਨੂੰ ਲੈ ਕੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਮੰਗਲਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਦੋਵਾਂ ਪੱਖਾਂ ਦੇ ਵਕੀਲਾਂ ਵਿਚ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਫੈਸਲਾ ਅੱਜ ਆਉਣਾ ਹੈ। ਇਸ ਨੂੰ ਦੇਖਦੇ ਹੋਏ ਹੀ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਫੈਸਲਾ ਆਉਣ ਤੋਂ ਬਾਅਦ ਕੋਈ ਘਟਨਾ ਨਾ ਘਟ ਸਕੇ।ਏ.ਸੀ.ਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਕਿਹਾ ਕਿ ਜੋ ਲੋਕ ਆਪਣੇ ਕੇਸਾਂ ਨੂੰ ਲੈ ਕੇ ਅਦਾਲਤ ਆ ਰਹੇ ਹਨ ਉਨ੍ਹਾਂ ਨੂੰ ਲੈ ਕੇ ਸੁਰੱਖਿਆ ਵਧਾਈ ਗਈ ਹੈ। ਜਿਸ ਕਿਸੇ ਦਾ ਕੇਸ ਹੈ ਸਿਰਫ ਉਹ ਹੀ ਅੰਦਰ ਜਾ ਸਕਦਾ ਹੈ। ਬਾਕੀ ਸਾਰੇ ਲੋਕਾਂ ਨੂੰ ਬਾਹਰ ਰੁਕਣ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *