ਜਲੰਧਰ, 11 ਸਤੰਬਰ – ਜਲੰਧਰ ਦੇ ਥਾਣਾ ਰਾਮਾਂਮੰਡੀ ਅਧੀਨ ਆਉਂਦੀ ਪੁਲਿਸ ਚੌਂਕੀ ਦਕੋਹਾ ‘ਚ ਪੈਂਦੇ ਪਿੰਡ ਚੌਂਕਾ ਨੇੜਿਓ ਖੇਤਾਂ ਚੋਂ 24 ਕੁ ਸਾਲਾਂ ਇੱਕ ਨੌਜਵਾਨ ਦੀ ਕਤਲ ਕੀਤੀ ਹੋਈ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ।ਮ੍ਰਿਤਕ ਦਾ ਕਤਲ ਤੇਜਧਾਰ ਹਥਿਆਰਾਂ ਨਾਲ ਬੜੀ ਹੀ ਬੇਰਹਿਮੀ ਨਾਲ ਕੀਤਾ ਗਿਆ ਜਾਪਦਾ ਹੈ। ਖੇਤਾਂ ਦੇ ਮਾਲਿਕ ਵੱਲੋਂ ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਦਕੋਹਾ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।