ਅੰਮ੍ਰਿਤਸਰ, 15 ਸਤੰਬਰ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਯੋਗ ਅਗਵਾਈ ਹੇਠ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਿਹਾ ਮੋਰਚਾ ਚੜਦੀ ਕਲਾ ਨਾਲ ਜਾਰੀ ਹੈ।ਅੱਜ ਇਸ ਮੋਰਚੇ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਜਿਲੇ ਤੋ ਹਜ਼ਾਰਾਂ ਕਿਸਾਨਾਂ ਮਜਦੂਰਾਂ ਨੌਜਵਾਨਾਂ ਦਾ 28ਵਾਂ ਵਿਸ਼ਾਲ ਕਾਫ਼ਲਾ ਜਥੇਬੰਦੀ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਦਾਣਾ ਮੰਡੀ ਤੋਂ ਰਵਾਨਾ ਹੋਇਆ।ਇਸ ਮੌਕੇ ਵਿਸ਼ਾਲ ਕਾਫਲੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਆਗੂ ਜਰਮਨਜੀਤ ਸਿੰਘ ਬੰਡਾਲਾ,ਸਕੱਤਰ ਸਿੰਘ ਕੋਟਲਾ, ਬਾਜ ਸਿੰਘ ਸਾਰੰਗੜਾ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਮਜਦੂਰਾਂ ਵੱਲੋ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਮੋਰਚੇ ਨੂੰ 10 ਮਹੀਨੇ ਹੋ ਰਹੇ ਹਨ, ਪਿੰਡਾਂ ਵਿੱਚ ਇਸ ਮੋਰਚੇ ਦੀ ਲਾਮਬੰਦੀ ਵੀ ਜੰਗੀ ਪੱਧਰ ਤੇ ਜਾਰੀ ਹੈ,ਜਿਸ ਤੋ ਘਬਰਾਈ ਹੋਈ ਮੋਦੀ ਸਰਕਾਰ ਇਸ ਅੰਦੋਲਨ ਨੂੰ ਫੇਲ ਕਰਨ ਦੀਆਂ ਸਾਜਿਸ਼ਾਂ ਰਚ ਰਹੀ ਹੈ।ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਇਸ ਮੋਰਚੇ ਨੂੰ ਮਜ਼ਬੂਤ ਕਰਨ ਲਈ ਦਿੱਲੀ ਮੋਰਚੇ ਵਿਚ ਲਗਾਤਾਰ ਜੱਥੇ ਭੇਜੇ ਜਾ ਰਹੇ ਤੇ ਜਦੋਂ ਤਕ ਕਾਲੇ ਕਾਨੂੰਨ ਰੱਦ ਨਹੀ ਹੁੰਦੇ ਇਹ ਮੋਰਚਾ ਨਿਰੰਤਰ ਜਾਰੀ ਰਹੇਗਾ।ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਦੇ ਹੱਕ ਵਿੱਚ ਭੁਗਤ ਕੇ ਇਸ ਅੰਦੋਲਨ ਖਿਲਾਫ਼ ਬਿਆਨਬਾਜੀ ਕਰ ਰਹੀ ਹੈ।ਇਸ ਮੌਕੇ ਕਵਲਜੀਤ ਸਿੰਘ ਵੰਨਚੜੀ, ਚਰਨਜੀਤ ਸਿੰਘ ਸਫੀਪੁਰ, ਲਖਵਿੰਦਰ ਸਿੰਘ ਡਾਲਾ,ਰਾਜ ਸਿੰਘ ਤਾਜੇਚੱਕ,ਕੁਲਵੰਤ ਸਿੰਘ ਰਾਜਾਤਾਲ, ਕੁਲਜੀਤ ਸਿੰਘ ਕਾਲੇ ਘਾਨੂਪੁਰ, ਗੁਰਦੇਵ ਸਿੰਘ ਗੱਗੋਮਾਹਲ,ਅੰਗਰੇਜ ਸਿੰਘ ਸਹਿਸਰਾ,ਸੁਖਜਿੰਦਰ ਸਿੰਘ ਹਰੜ,ਕਸ਼ਮੀਰ ਸਿੰਘ ਚਾਹੜਪੁਰ, ਕੁਲਬੀਰ ਸਿੰਘ ਲੋਪੋਕੇ, ਕੁਲਵੰਤ ਸਿੰਘ ਕੱਕੜ,ਗੁਰਵਿੰਦਰ ਸਿੰਘ ਭਰੋਭਾਲ,ਮਨੀ ਵੱਲਾ,ਰਵਿੰਦਰ ਸਿੰਘ ਵੱਲਾ,ਮੰਗਜੀਤ ਸਿੰਘ ਸਿੱਧਵਾਂ ਆਦਿ ਆਗੂ ਵੀ ਹਾਜ਼ਰ ਸਨ।