ਗੁਰਾਇਆ (ਮੁਨੀਸ਼ ਬਾਵਾ): – ਪਿੰਡ ਰੁੜਕਾ ਕਲਾਂ ਵਿੱਚ ਕਾਫੀ ਧਾਰਮਿਕ -ਸਮਾਜਿਕ ਕੰਮ ਕਰਵਾਏ ਜਾਂਦੇ ਹਨ,ਜਿਸ ਵਿੱਚ ਪੂਰੇ ਪਿੰਡ ਦਾ ਸਹਿਯੋਗ ਹੁੰਦਾ ਹੈ।ਇਸ ਤਹਿਤ ਪਿੰਡ ਵਿੱਚ ਸਾਲ 2012 ਨੂੰ ਸਮੂਹ ਨੌਜਵਾਨ ਏਕਤਾ ਮੰਡਲੀ ਵੱਲੋਂ ਪਹਿਲੀ ਵਾਰ ਮਹਾਮਾਈ ਦਾ ਜਾਗਰਣ ਕਰਵਾਇਆ ਗਿਆ ਸੀ ।ਜਿਸ ਵਿੱਚ ਪੂਰੇ ਪਿੰਡ ਨੇ ਬਹੁਤ ਹੀ ਸਹਿਯੋਗ ਦਿੱਤਾ।ਨੌਜਵਾਨ ਏਕਤਾ ਮੰਡਲੀ ਪਿੰਡ ਦੀ ਭਲਾਈ ਲਈ ਬਹੁਤ ਕੰਮ ਕਰ ਰਹੀ ਹੈ ,ਜਿਸ ਵਿੱਚ ਕਮੇਟੀ ਸਕੂਲ ਦੇ ਬੱਚਿਆ ਦੀ ਹਰੇਕ ਪੱਖੋ ਮਦਦ ਕਰਦੀ ਹੈ ਅਤੇ ਲੋੜਵੰਦਾਂ ਨੂੰ ਡਾਕਟਰੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ।ਨੌਜਵਾਨ ਏਕਤਾ ਮੰਡਲੀ ਵੱਲੋਂ ਪਿੰਡ ਵਿੱਚ ਸਟਰੀਟ ਲਾਈਟਾਂ ਵੀ ਲਗਾਈਆ ਗਈਆ। ਪਿੰਡ ਰੁੜਕਾ ਕਲਾਂ ਵਿਖੇ ਹਰ ਤਿਉਹਾਰ ਬੜੀ ਧੂਮ -ਧਾਮ ਨਾਲ ਮਨਾਏ ਜਾਦੇ ਹਨ,ਉੱੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵਾਂ ਗਨੇਸ਼ ਚਤੂਰਥੀ ਅਤੇ 25 ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਧੁਮ ਧਾਮ ਨਾਲ ਕਰਵਾਇਆ ਗਿਆ।ਜਾਗਰਣ ਦਾ ਉਦਘਾਟਨ ਪਿੰਡ ਦੇ ਮੋਹਤਮ ਮਹੰਤ ਸੇਵਾ ਦਾਸ ਜੀ(ਗੱਦੀ ਨਸ਼ੀਨ ਬਾਬਾ ਭਾਈ ਸਾਧੂ ਜੀ) ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਹੇਮੰਤ ਬ੍ਰਜਵਾਸੀ(ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇੰਡੀਅਨ ਆਇਡਲ) ਅਤੇ ਦੁਰਗਾ ਰੰਗੀਲਾ ਵੱਲੌਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ,ਅਤੇ ਤਾਰਾਰਾਣੀ ਦੀ ਕਥਾ ਨਿਊ ਜਗਦੰਬੇ ਭਜਨ ਮੰਡਲੀ,ਮੰਦਰ ਬਾਬਾ ਮਨਸਾਪੁਰੀ ਵੱਲੋਂ ਕੀਤੀ ਗਈ।ਇਸ ਮੌਕੇ ਪੰਜਾਬੀ ਗਾਇਕ ਖਾਨ ਸਾਬ ਨੇ ਆਪਣੀ ਹਾਜ਼ਰੀ ਲਗਾਈ ਅਤੇ ਨੌਜਆਨ ਏਕਤਾ ਮੰਡਲੀ ਵੱਲੋਂ ਖਾਨ ਸਾਬ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਅਤੇ ਸਰਪੰਚ ਕੁਲਵਿੰਦਰ ਕੌਰ,ਅਤੇ ਵਾਈ ਐਫ ਸੀ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਜਾਗਰਣ ‘ਚ’ ਆਪਣੀ ਹਾਜ਼ਰੀ ਲਗਾਈ।ਇਸ ਮੌਕੇ ਚੌਂਕੀ ਇੰਚਾਰਜ ਹਰਜੀਤ ਸਿੰਘ ਅਤੇ ਸਮੁੱਚੀ ਟੀਮ ਨੇ ਸਰੁੱਖਿਅਤ ਦਾ ਪੂਰਾ ਪ੍ਰਬੰਧ ਕੀਤਾ ਗਿਆ,ਨੋਜਆਨ ੲੋਕਤਾ ਮੰਡਲ਼ੀ ਵੱਲੋਂ ਹਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਜਾਗਰਣ ਦੀ ਰਾਤ ਨੂੰ..ਵੀਰਾਂ ਦੇ ਸਹਿਯੋਗ ਨਾਲ ਤਿੰਨ ਲੰਗਰ ਕਮੇਟੀ ਵੱਲੋਂ,ਬਲਾਕ ਸਮੰਤੀ ਮੈਬਰ ਦਲਜੀਤ ਕੁਮਾਰ ਵੱਲੋਂ ਆਈਸ ਕਰੀਮ,ਹਰਜਿੰਦਰ ਮਿੱਠੂ ਵਲੋਂ ਮੱਠੀਆ-ਚਾਹ,ਸੁਰੇਸ਼ ਕੁਮਾਰ ਪੰਡਿਤ ਵੱਲੋਂ ਆਈਸ ਕਰੀਮ,ਅਸ਼ੋਕ ਸਿਆਲ ਅਤੁ ਉਨ੍ਹਾਂ ਦੀ ਟੀਮ ਵੱਲੋਂ ਨਾਨ ਤ ਪਾਲਕ ਪਨੀਰ,ਕੁਲਦੀਪ ਸਿੰਘ ਦੀਪੇ।. ਸਹਿਯੋਗ ਨਾਲ ਫਰੂਟ ਦੇ ਲੰਗਰ ਲਗਾਏ ਗਏ। ਇਸ ਮੌਕੇ ਪ੍ਰਧਾਨ ਬਗੀਚਾ ਸਿੰਘ,ਖਜ਼ਾਨਚੀ ਰਾਜੇਸ਼ ਮੈਨੀ ਅਤੇ ਨੌਜਆਨ ੲੋਕਤਾ ਮੰਡਲੀ,ਰੁੜਕਾ ਕਲਾਂ ਵੱਲੋਂ ਸਮੂਹ ਨਗਰ ਨਿਵਾਸੀਆ ਅਤੇ..ਵੀਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਬਗੀਚਾ ਸਿੰਘ, ਰਾਕੇਸ਼ ਓਹਰੀ ,ਅਨਿਲ ਕੌਸ਼ਲ,ਐਡਵੋਕੇਟ ਗੌਰਵ ਕੌਸ਼ਲ,ਨਜਾਕਤ ਬਾਲੀ,ਮੁਕੇਸ਼ ਮੈਨੀ,ਸੁਮਨ ਮੈਨੀ,ਅਵੀਨਾਸ਼ ਚੰਦ,ਮਸਤੀ ਸੰਧੂ,ਕਾਕਾ ਪ੍ਰਧਾਨ,ਅਭੀ ਮੈਨੀ,ਮਾਨਕ ਮੈਨੀ ਅਤੇ ਹੋਰ ਮੈਂਬਰ ਹਾਜ਼ਰ ਸਨ।