ਗੰਨੇ ਦਾ ਬਕਾਇਆ ਨਾ ਅਦਾ ਕਰਨ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਸ਼ੂਗਰ ਮਿਲ ਮੁਕੇਰੀਆਂ ਅੱਗੇ ਪ੍ਰਦਰਸ਼ਨ

ਮੁਕੇਰੀਆਂ, 29 ਸਤੰਬਰ – ਸ਼ੂਗਰ ਮਿੱਲ ਮੁਕੇਰੀਆਂ ਵਲੋਂ ਕਿਸਾਨਾਂ ਦੀ ਕਰੀਬ 20 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨਾਂ ਅਦਾ ਕਰਨ ‘ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ੂਗਰ ਮਿੱਲ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪਰਦਰਸ਼ਨ ਕਰਦੇ ਹੋਏ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਸ਼ੂਗਰ ਮਿੱਲ ਮੁਕੇਰੀਆਂ ਸਾਮਣੇ ਰੋਡ ਜਾਮ ਕੀਤਾ ਗਿਆ।ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮਿੱਲ ਦੇ ਅਧਿਕਾਰੀ ਅਤੇ ਪ੍ਰਸ਼ਾਸ਼ਨ ਕਿਸਾਨਾਂ ਨੂੰ ਲਾਲੀਪਾਪ ਦਿੰਦੇ ਆ ਰਹੇ ਹਨ।ਜਿਸ ਕਰਕੇ ਮਜਬੂਰੀ ਵਿੱਚ ਸਾਨੂੰ ਜਾਮ ਲਗਾਉਣਾ ਪਿਆ। ਕਈ ਕਿਲੋ ਮੀਟਰ ਲੰਬਾ ਜਾਮ ਲਗਣ ਤੋਂ ਬਾਅਦ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਜਾਮ ਖਲਵਾਉਣ ਲਈ ਕੜੀ ਮੁਸ਼ੱਕਤ ਕਰਨੀ ਪਈ।

Leave a Reply

Your email address will not be published. Required fields are marked *