ਚੰਡੀਗੜ੍ਹ, 5 ਅਕਤੂਬਰ – ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਵੀਂ ਬੈਂਚ ਸਾਹਮਣੇ ਅੱਜ ਸੁਣਵਾਈ ਹੋਣ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਲੈ ਕੇ ਟਵੀਟ ਕਰਦਿਆ ਕਿਹਾ ਕਿ ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਤਕਰੀਬਨ ਢਾਈ ਸਾਲ ਸੀਲਬੰਦ ਰਹਿਣ ਤੋਂ ਬਾਅਦ ਅੱਜ ਖੁੱਲ੍ਹਣ ਜਾ ਰਹੀ ਹੈ। ਇਹ ਰਿਪੋਰਟ ਨਸ਼ੇ ਦੇ ਕਾਰੋਬਾਰੀਆਂ ਦੇ ਭੇਤ ਖੋਲ੍ਹੇਗੀ। ਅਦਾਲਤ ਵੱਲੋਂ ਨਸ਼ਾ ਕਾਰੋਬਾਰੀਆਂ ਦੇ ਨਾਂਅ ਸਾਹਮਣੇ ਲਿਆਉਣ ‘ਤੇ ਇਹ ਪੰਜਾਬ ਦੀ ਪੀੜ੍ਹਤ ਜਵਾਨੀ ਤੇ ਦੁਖੀ ਮਾਵਾਂ ਦੀ ਜਿੱਤ ਹੋਵੇਗੀ। ਨਵਜੋਤ ਸਿੱਧੂ ਨੇ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਨਸ਼ੇ ਦੇ ਕਾਰੋਬਾਰੀਆਂ ਨੂੰ ਅਜਿਹੀ ਬੇਮਿਾਸਲ ਸਜ਼ਾ ਮਿਲੇਗੀ ਜੋ ਕਿ ਪੀੜੀਆਂ ਤੱਕ ਨਸ਼ਿਆਂ ਨੂੰ ਰੋਕਣ ਦਾ ਕੰਮ ਕਰੇਗੀ।