ਲੀਮਾ, 7 ਅਕਤੂਬਰ – ਪੇਰੂ ਦੀ ਰਾਜਧਾਨੀ ਲੀਮਾ ਵਿਖੇ ਚੱਲ ਰਹੀ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਫੈੱਡਰੇਸ਼ਨ (ISSF) ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤੀ ਮਹਿਲਾ ਟੀਮ ਨੇ ਗੋਲਡ ਮੈਡਲ ਜਿੱਤਿਆ ਹੈ। ਮਨੂ ਭਾਕਰ, ਰਿਦਮ ਸਾਂਗਵਾਨ ਅਤੇ ਨਾਮਯਾ ਕਪੂਰ ਦੀ ਭਾਰਤੀ ਮਹਿਲਾ ਟੀਮ ਨੇ 25 ਮੀਟਰ ਪਿਸਟਰ ਮੁਕਾਬਲੇ ਦੇ ਫਾਈਨਲ ਵਿਚ ਅਮਰੀਕਾ ਦੀ ਟੀਮ ਨੂੰ 16-4 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਇਸ ਚੈਂਪੀਅਨਸ਼ਿਪ ਵਿਚ ਮਨੂ ਭਾਕਰ ਦਾ ਇੱਹ ਚੌਥਾ ਗੋਲਡ ਮੈਡਲ ਹੈ ਤੇ ਉਸ ਨੇ ਇੱਕ ਕਾਂਸੀ ਦਾ ਮੈਡਲ ਵੀ ਜਿੱਤਿਆ ਹੈ ਜਦਕਿ ਨਾਮਯਾ ਕਪੂਰ ਦਾ ਦੂਸਰਾ ਗੋਲਡ ਮੈਡਲ ਹੈ।