ਦੇਹਰਾਦੂਨ, 11 ਅਕਤੂਬਰ – ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੁੱਝ ਲੋਕ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਭਰਮ ਪੈਦਾ ਕਰ ਰਹੇ ਹਨ, ਜਿਸ ਲਈ ਕੁੱਝ ਸਾਬਕਾ ਵਿਧਾਇਕ ਜ਼ਿੰਮੇਵਾਰ ਹਨ।ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੰਦਿਆ ਉਨ੍ਹਾਂ ਕਿਹਾ ਕਿ ਕੈਪਟਨ ਹਾਈਕਮਾਨ ਨੂੰ ਮਿਲਣ, ਉਨ੍ਹਾਂ ਲਈ ਸੰਭਾਵਨਾਵਾਂ ਦੀ ਕਮੀ ਨਹੀਂ ਹੈ। ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ‘ਤੇ ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਐੱਸ.ਸੀ ਵਰਗ ਦੇ ਲੋਕ ਕਾਂਗਰਸ ਤੋਂ ਟੁੱਟਣ ਲੱਗੇ ਸਨ, ਪਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਐੱਸ.ਸੀ ਵਰਗ ਦੇ ਲੋਕ ਕਾਂਗਰਸ ਨਾਲ ਫਿਰ ਤੋਂ ਜੁੜਨ ਲੱਗ ਪਏ ਹਨ।