ਜਾਨਲੇਵਾ ਹਮਲੇ ‘ਚ ਬਾਲ ਬਾਲ ਬਚੇ ਫਾਜ਼ਿਲਕਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ

ਫ਼ਾਜ਼ਿਲਕਾ, 11 ਅਕਤੂਬਰ – ਫ਼ਾਜ਼ਿਲਕਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਉੱਪਰ ਬੀਤੀ ਰਾਤ ਜਾਨਲੇਵਾ ਹਮਲਾ ਹੋਇਆ ਹੈ, ਜਿਸ ਵਿਚ ਉਹ ਬਾਲ ਬਾਲ ਬਚ ਗਏ। ਦਰਅਸਲ ਰੂਬੀ ਗਿੱਲ ਜਲਾਲਾਬਾਦ ਤੋਂ ਮੀਟਿੰਗ ਕਰਕੇ ਵਾਪਿਸ ਆਪਣੇ ਪਿੰਡ ਕੰਧ ਵਾਲਾ ਹਾਜ਼ਰ ਖਾਂ ਨੂੰ ਜਾ ਰਹੇ ਸਨ ਕਿ ਘਰ ਦੇ ਕੋਲ ਹੀ ਉਨ੍ਹਾਂ ਉੱਪਰ ਅਣਪਛਾਤੇ ਹਮਲਾਵਰਾ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਉਹ ਬਾਲ ਬਾਲ ਬਚ ਗਏ।ਹਾਲਾਂਕਿ ਉਨ੍ਹਾਂ ਦੀ ਇਨੋਵਾ ਗੱਡੀ ਦੇ ਸ਼ੀਸ਼ੇ ਚਕਨਾਚੂਰ ਹੋ ਗਏ।

Leave a Reply

Your email address will not be published. Required fields are marked *