ਨਵੀਂ ਦਿੱਲੀ, 12 ਅਕਤੂਬਰ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 14,313 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 26,579 ਠੀਕ ਹੋਏ ਹਨ ਤੇ 181 ਮਰੀਜ਼ਾਂ ਦੀ ਮੌਤ ਹੋਈ ਹੈ। ਜੇ ਗੱਲ ਕਰੀਏ ਇਕੱਲੇ ਕੇਰਲ ਦੀ ਤਾਂ ਕੇਰਲ ‘ਚ ਕੱਲ੍ਹ ਕੋਰੋਨਾ ਦੇ 6996 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 86 ਮਰੀਜ਼ਾਂ ਦੀ ਮੌਤ ਹੋਈ ਹੈ।ਸਿਹਤ ਮੰਤਰਾਲੇ ਅਨੁਸਾਰ ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 3,39,85,920, ਸਰਗਰਮ ਮਾਮਲਿਆਂ ਦੀ ਗਿਣਤੀ 2,14,900, ਠੀਕ ਹੋਣ ਵਾਲਿਆਂ ਦੀ ਗਿਣਤੀ 3,33,20,057, ਕੁੱਲ ਮੌਤਾਂ ਦੀ ਗਿਣਤੀ 4,50,963 ਅਤੇ 95,89,78,049 ਵੈਕਸੀਨੇਸ਼ਨ ਹੋ ਚੁੱਕੀ ਹੈ।