ਨਵੀਂ ਦਿੱਲੀ, 12 ਅਕਤੂਬਰ – ਦਿੱਲੀ ਦੇ ਬਿਜਲੀ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਦਿੱਲੀ ਕੋਲ ਕੋਈ coal power plant ਨਹੀਂ ਹੈ। ਸਾਨੂੰ ਦੂਸਰੇ ਰਾਜਾਂ ‘ਚ ਸਥਿਤ coal plants ਤੋਂ ਬਿਜਲੀ ਖਰੀਦਣੀ ਪੈਂਦੀ ਹੈ। NTPC ਨੇ ਆਪਣੇ ਸਾਰੇ ਪਲਾਂਟਾ ਦੀ ਉਤਪਾਦਨ ਸਮਰਥਾ ਨੂੰ ਅੱਧਾ ਕਰ ਦਿੱਤਾ ਹੈ। ਇਸ ਦੇ ਦੋ ਕਾਰਨ ਹੋ ਸਕਦੇ ਹਨ ਜਾਂ ਤਾਂ ਕੋਲੇ ਦੀ ਕਮੀ ਜਾਂ ਫਿਰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ। Blackout ਇਨ੍ਹਾਂ ‘ਤੇ ਨਿਰਭਰ ਹੈ। ਅਜੇ ਅੱਧੀ ਸਪਲਾਈ ਹੋ ਰਹੀ ਹੈ, ਜੇਕਰ ਸਪਲਾਈ ਬੰਦ ਹੋ ਗਈ ਤਾਂ ਦਿੱਲੀ ‘ਚ Blackout ਹੋ ਸਕਦਾ ਹੈ।